Designed And Powered By Manish Kalia 9888885014 Ⓒ Copyright @ 2023 - All Rights Reserved


 

-ਸੀ.ਆਈ.ਆਈ. ਲੁਧਿਆਣਾ ਜ਼ੋਨਲ ਟੀਮ ਵੱਲੋਂ ਲੁਧਿਆਣਾ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਨਾਲ ਮੁਲਾਕਾਤ


ਲੁਧਿਆਣਾ (Rajan) :- ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਲੁਧਿਆਣਾ ਦੀ ਜੋਨਲ ਟੀਮ ਵੱਲੋਂ ਚੇਅਰਮੈਨ ਸੀ.ਆਈ.ਆਈ. ਲੁਧਿਆਣਾ ਜੋਨ ਰਿਸ਼ੀ ਪਾਹਵਾ ਅਤੇ ਜੁਆਇੰਟ ਮੈਨੇਜਿੰਗ ਡਾਇਰੈਕਟਰ, ਏਵਨ ਸਾਈਕਲਜ਼ ਲਿਮਟਿਡ ਦੀ ਅਗਵਾਈ ਵਿੱਚ ਨਵ-ਨਿਯੁਕਤ ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ, ਆਈ.ਏ.ਐਸ. ਦਾ ਸੁਆਗਤ ਕੀਤਾ।
ਸੀ.ਆਈ.ਆਈ. ਦੇ ਡੈਲੀਗੇਟਾਂ ਨੇ ਸੀ.ਆਈ.ਆਈ. ਲੁਧਿਆਣਾ ਜ਼ੋਨਲ ਟੀਮ ਦੇ ਮੈਂਬਰਾਂ ਦਾ ਸੁਆਗਤ ਕੀਤਾ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨਾਲ ਜਾਣ-ਪਛਾਣ ਕਰਵਾਈ। ਵਫ਼ਦ ਨੇ ਲੁਧਿਆਣਾ ਪ੍ਰਸ਼ਾਸਨ ਅਤੇ ਉਦਯੋਗਾਂ ਵਿਚਕਾਰ ਸਹਿਯੋਗ ਦੇ ਸੰਭਾਵੀ ਖੇਤਰਾਂ ਬਾਰੇ ਚਰਚਾ ਕੀਤੀ। ਸ੍ਰੀ ਪਾਹਵਾ ਨੇ ਕਿਹਾ ਕਿ ਸੀ.ਆਈ.ਆਈ. ਇੰਡਸਟਰੀ ਦੇ ਮੈਂਬਰ ਲੁਧਿਆਣਾ ਪ੍ਰਸ਼ਾਸਨ ਨਾਲ ਦੋਸਤਾਨਾ ਮਾਹੌਲ ਦੀ ਉਮੀਦ ਕਰ ਰਹੇ ਹਨ ਅਤੇ ਉਨ੍ਹਾਂ ਡੀ.ਸੀ. ਸਾਹਨੀ ਨੂੰ ਸੀ.ਆਈ.ਆਈ. ਲੁਧਿਆਣਾ ਦੇ ਮੈਂਬਰਾਂ ਨਾਲ ਵੱਡੇ ਪੱਧਰ 'ਤੇ ਗੱਲਬਾਤ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਰਿਸ਼ੀ ਪਾਹਵਾ, ਚੇਅਰਮੈਨ ਸੀ.ਆਈ.ਆਈ. ਲੁਧਿਆਣਾ ਜ਼ੋਨ, ਸ੍ਰੀ ਰਣਦੀਪ ਭੋਗਲ, ਕਨਵੀਨਰ, ਸੀ.ਆਈ.ਆਈ. ਲੁਧਿਆਣਾ ਜ਼ੋਨ, ਸ੍ਰੀ ਅਸ਼ਵਿਨ ਨਾਗਪਾਲ - ਸਾਬਕਾ ਚੇਅਰਮੈਨ ਸੀ.ਆਈ.ਆਈ. ਲੁਧਿਆਣਾ, ਡਾ. ਦੀਪਕ ਜੈਨ, ਏ.ਵੀ.ਪੀ., ਏਵਨ ਸਾਈਕਲਜ਼ ਲਿਮਟਿਡ, ਲੁਧਿਆਣਾ ਵੀ ਮੌਜੂਦ ਸਨ।


 

Post a Comment

Post a Comment (0)

Previous Post Next Post