Designed And Powered By Manish Kalia 9888885014 Ⓒ Copyright @ 2023 - All Rights Reserved


 

ਵਿਧਾਇਕ ਛੀਨਾ ਨੇ ਢੰਡਾਰੀ ਚ ਲਾਇਬ੍ਰੇਰੀ ਦੇ ਨਿਰਮਾਣ ਕਾਰਜਾਂ ਦਾ ਰੱਖਿਆ ਨੀਂਹ ਪੱਥਰ


ਲੁਧਿਆਣਾ (Rajan) :- ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਵੱਲੋਂ ਹਲਕਾ ਦੱਖਣੀ ਅਧੀਨ  ਢੰਡਾਰੀ ਕਲਾਂ ਵਿਖੇ 28 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਲਾਇਬਰੇਰੀ ਦਾ ਨੀਹ ਪੱਥਰ ਰੱਖਿਆ ਗਿਆ।
ਲਾਇਬ੍ਰੇਰੀ ਦੇ ਨੀ ਪੱਥਰ ਰੱਖਣ ਮੌਕੇ ਵਿਸ਼ੇਸ਼ ਤੌਰ ਤੇ ਗਿਆਸਪੁਰਾ ਤੋ ਮਨੀਸ਼, ਬਲਵੀਰ ਸਿੰਘ ਭੋਲਾ, ਸੁਖਦੇਵ ਗਰਚਾ, ਜੱਸੀ ਗਿਆਸਪੁਰਾ, ਸੂਬੇਦਾਰ ਅਮਰ ਸਿੰਘ, ਭਗਤ ਸਿੰਘ ਗਿਆਸਪੁਰਾ, ਬਿੰਦਰ ਗਰਚਾ, ਕੀਮਤੀ ਲਾਲ, ਮਨੀਸ਼ ਭਗਤ, ਪਾਲੀ ਢੰਡਾਰੀ, ਲੱਖੀ ਢੰਡਾਰੀ, ਰਿਕੀ ਢੰਡਾਰੀ, ਨਛੱਤਰ ਸਿੰਘ ਅਤੇ ਹੋਰ ਮੁਹੱਲਾ ਨਿਵਾਸੀ ਵੀ ਮੌਜੂਦ ਰਹੇ। 
ਇਸ ਦੌਰਾਨ ਜਿੱਥੇ ਹਲਕੇ ਦੇ ਲੋਕਾਂ ਨੇ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਕੀਤਾ ਉੱਥੇ ਹਲਕਾ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਦੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। 
ਵਿਧਾਇਕ ਛੀਨਾ ਨੇ ਕਿਹਾ ਕਿ ਹਲਕੇ ਦਾ ਸਰਬਪੱਖੀ ਵਿਕਾਸ ਕਰਨ ਲਈ ਉਹ ਲਗਾਤਾਰ ਯਤਨਸ਼ੀਲ ਹਨ ਜਿਸਦੇ ਤਹਿਤ ਲਾਈਬਰੇਰੀ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਜੋ ਇਲਾਕੇ ਦੇ ਲੋਕਾਂ ਦੇ ਵਿੱਚ ਵਿਦਿਆ ਦਾ ਪ੍ਰਸਾਰ ਕਰੇਗੀ। 
ਉਹਨਾਂ ਕਿਹਾ ਕਿ ਇਲਾਕੇ ਦੀ  ਲੰਮੇਂ ਸਮੇਂ ਤੋਂ ਮੰਗ ਚੱਲੀ ਆ ਰਹੀ ਸੀ ਕੇ ਹਲਕੇ ਦੇ ਵਿੱਚ ਇੱਕ ਲਾਈਬਰੇਰੀ ਦਾ ਨਿਰਮਾਣ ਕੀਤਾ ਜਾਵੇ ਜਿਸ ਨਾਲ ਵਿਦਿਆਰਥੀ ਅਤੇ ਹੋਰ ਆਮ ਲੋਕ ਸਾਹਿਤ ਨਾਲ ਜੁੜ ਸਕਣ।   ਜਲਦ ਹੀ ਇਹ ਲਾਈਬਰੇਰੀ ਲੋਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ।  ਲਾਈਬ੍ਰੇਰੀ ਵਿੱਚ ਪੰਜਾਬ, ਦੇਸ਼ ਅਤੇ ਹੋਰ ਵਿਦੇਸ਼ ਨਾਲ ਸੰਬੰਧਿਤ ਗਿਆਨ ਭੰਡਾਰ ਨਾਲ ਭਰੀਆਂ ਪੁਸਤਕਾਂ ਉਪਲੱਬਧ ਹੋਣਗੀਆਂ।


 

Post a Comment

Post a Comment (0)

Previous Post Next Post