Designed And Powered By Manish Kalia 9888885014 Ⓒ Copyright @ 2023 - All Rights Reserved


 

ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਵਾਲੇ ਨੂੰ ਬਖਸ਼ਿਆ ਨਹੀ ਜਾਵੇਗਾ - ਸਿਵਲ ਸਰਜਨ ਡਾ. ਔਲਖ


ਲੁਧਿਆਣਾ ( Rajan) - ਸਿਵਲ ਸਰਜਨ ਲੁਧਿਆਣਾ ਡਾ ਜਸਬੀਰ ਸਿੰਘ ਔਲਖ ਵਲੋ ਜਿਲ੍ਹੇ ਭਰ ਵਿੱਚ ਤੰਬਾਕੂ ਕੰਟਰੋਲ ਐਕਟ (ਕੋਟਪਾ) ਦੀ ਉਲੰਘਣਾ ਕਰਨ ਵਾਲੇ ਰੇੜੀਆਂ ਫੜੀਆਂ ਅਤੇ ਦੁਕਾਨਦਾਰਾਂ ਦੀ ਸਖ਼ਤੀ ਨਾਲ ਚੈਕਿੰਗ ਕਰਨ ਲਈ ਦਿੱਤੇ ਹੁਕਮਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਬੰਧੀ ਡਾ. ਔਲਖ ਨੇ ਦੱਸਿਆ ਕਿ ਤੰਬਾਕੂ ਕੰਟਰੋਲ ਐਕਟ ਦੀ ਧਾਰਾ 4 ਤਹਿਤ ਆਮ ਜਨਤਕ ਥਾਂਵਾਂ ਜਿਵੇ  ਰੇਲਵੇ ਸ਼ਟੇਸ਼ਨ, ਬੱਸ ਅੱਡੇ, ਹੋਟਲ, ਖਰੀਦਦਾਰੀ ਕਰਨ ਵਾਲੇ ਸਥਾਨ ਸਕੂਲਾਂ, ਕਾਲਜਾਂ, ਸਰਕਾਰੀ ਅਤੇ ਪ੍ਰਾਈਵੇਟ ਸੰਸਥਾਵਾਂ ਵਿਚ ਤੰਬਾਕੂ ਦੀ ਕਿਸੇ ਵੀ ਰੂਪ ਵਿਚ ਵਰਤੋ ਕਰਨ ਦੀ ਮਨਾਹੀ ਹੈ। ਇਸੇ ਤਰ੍ਹਾਂ ਐਕਟ ਦੀ ਧਾਰਾ 6 ਏ ਅਨੁਸਾਰ 18 ਸਾਲ ਤੋ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਵੇਚਣ ਅਤੇ ਧਾਰਾ 6 ਬੀ ਅਨੁਸਾਰ ਵਿਦਿਆਰਥਕ ਸੰਸਥਾਵਾਂ ਦੇ ਸੌ ਗਜ਼ ਦੇ ਘੇਰੇ

 ਅੰਦਰ ਤੰਬਾਕੂ ਦੀ ਕਿਸੇ ਵੀ ਰੂਪ ਵਿਚ ਵਰਤੋ ਕਰਨ ਅਤੇ ਵਿਕਰੀ  'ਤੇ ਪਾਬੰਦੀ ਹੈ। ਡਾ. ਔਲਖ ਨੇ ਦੱਸਿਆ ਕਿ ਕੋਟਪਾ ਐਕਟ ਦੀ ਧਾਰਾ 5 ਅਨੁਸਾਰ ਤੰਬਾਕੂ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ 'ਤੇ ਪੂਰਨ ਤੌਰ 'ਤੇ ਪਾਬੰਦੀ ਹੈ ਅਤੇ ਕੋਟਪਾ ਐਕਟ ਦੀ ਧਾਰਾ 7 ਅਨੁਸਾਰ ਤੰਬਾਕੂ ਉਤਪਾਦਾਂ ਦੇ ਪੈਕਟ ਉਪਰ ਤੰਬਾਕੂ ਸੇਵਨ ਤੋ ਹੋਣ ਵਾਲੇ ਨੁਕਸਾਨ ਸਬੰਧੀ ਦੋਨੋ ਪਾਸੇ 85 ਪ੍ਰਤੀਸ਼ਤ ਤਸਵੀਰਾਂ ਸਹਿਤ ਚਿਤਾਵਨੀ ਛਪੀ ਹੋਣੀ ਜਰੂਰੀ ਹੈ।ਇਸ ਮੁਹਿੰਮ ਤਹਿਤ ਤੰਬਾਕੂ ਕੰਟਰੋਲ ਐਕਟ ਅਧੀਨ ਸਿਹਤ ਵਿਭਾਗ ਦੀ ਟੀਮ, ਜਿਸ ਵਿਚ ਜ਼ਿਲ੍ਹਾ ਮਾਸ ਮੀਡੀਆ ਅਫਸਰ ਪਰਮਿੰਦਰ ਸਿੰਘ, ਏ ਐਮ ਓ ਦਲਬੀਰ ਸਿੰਘ, ਸਿਹਤ ਸੁਪਰਵਾਈਰਜ਼ ਪ੍ਰੇਮ ਸਿੰਘ ਅਤੇ ਜਿਲਾ੍ਹ ਬੀ ਸੀ ਸੀ ਕੋਆਡੀਨੇਟਰ ਬਰਜਿੰਦਰ ਸਿੰਘ ਬਰਾੜ ਵਲੋ ਰੇਲਵੇ ਸਟੇਸ਼ਨ ਦੇ ਆਸ ਪਾਸ ਤੰਬਾਕੂ ਦੀਆਂ ਲੱਗੀਆਂ ਲਗਭਗ ਇਕ ਦਰਜ਼ਨ ਰੇੜੀਆਂ ਫੜੀਆਂ ਅਤੇ ਅਤੇ ਦੁਕਾਨਾਂ ਦੀ ਚੈਕਿੰਗ ਕਰਕੇ ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਕੀਤੇ ਗਏ।


 

Post a Comment

Post a Comment (0)

Previous Post Next Post