ਲੁਧਿਆਣਾ
( ਰਾਜਨ ) : ਕਿਸਾਨਾਂ ਦੁਆਰਾ ਆਪਣੇ ਹੱਕਾਂ ਦੀ ਲੜਾਈ ਲੜਦਿਆਂ ਅੱਜ ਤੀਜਾ ਦਿਨ ਹੋ ਗਿਆ ਪਰ ਸਰਕਾਰ
ਦੁਆਰਾ ਕਿਸਾਨਾਂ ਪ੍ਰਤੀ ਰਵਈਆ ਕੋਈ ਬਹੁਤ ਵਧੀਆ ਨਹੀਂ ਹੈ |ਖੱਟੜ
ਸਰਕਾਰ ਨੇ ਆਪਣੀਆਂ ਸਾਰੀਆਂ ਹੱਦਾਂ ਪਰ ਕਰ ਦਿੱਤੀਆਂ ਹਨ ਪਰ ਕਿਸਾਨ ਵੀ ਪਿੱਛੇ ਹੱਟਣ
ਵਾਲੇ ਨਹੀਂ ਹਨ | ਇਸ ਮੌਕੇ ਤੇ ਸੁਨਹਿਰਾ ਭਾਰਤ ਪਾਰਟੀ ਦੇ
ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਆਪਣੇ ਸਾਥੀਆਂ ਸਮੇਤ
ਸ਼ੰਭੂ ਬਾਰਡਰ ਤੇ ਕਿਸਾਨਾਂ ਦੇ ਸਮਰਥਨ ਲਈ ਪਹੁੰਚੇ
| ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ
ਲੜਾਈ ਕਿਸਾਨਾਂ ਦੀ ਇਕੱਲਿਆਂ ਦੀ ਨਹੀਂ ਹੈ, ਸਾਰਿਆਂ ਨੂੰ ਇਕ ਜੁਟ ਹੋਕੇ ਕਿਸਾਨਾਂ ਦਾ
ਸਾਥ ਦੇਣਾ ਚਾਹੀਦਾ ਹੈ | ਇਹ ਹੱਕ ਸੱਚ ਦੀ ਲੜਾਈ ਹੈ |ਪਰ ਕਿਸਾਨਾਂ ਪ੍ਰਤੀ ਸਰਕਾਰ ਆਪਣੇ ਜ਼ੁਲਮਾਂ
ਦੀਆ ਸਾਰੀਆਂ ਹੱਦਾਂ ਪਰ ਕਰ ਚੁੱਕੀ ਹੈ | ਸਰਕਾਰ
ਪੁਲਿਸ ਅਤੇ ਸੈਨਿਕਾਂ ਦਾ ਗਲਤ ਵਰਤੋਂ ਕਰ ਰਹੀ ਹੈ | ਸਰਕਾਰ
ਜੈ ਜਵਾਨ ਅਤੇ ਜੈ ਕਿਸਾਨ ਦੇ ਨਾਅਰੇ ਦੀ ਬੇਅਦਬੀ ਕਰ ਰਹੀ ਹੈ ਕਿਉਂਕਿ ਪੁਲਿਸ ਦੇ ਜਵਾਨਾਂ ਦੁਵਾਰਾ
ਕਿਸਾਨਾਂ ਉੱਪਰ ਹੰਜੂ ਗੈਸ ਦੇ ਗੋਲੇ , ਪਲਾਸਟਿਕ
ਦੀ ਗੋਲੀਆਂ , ਲੋਹੇ ਦੇ ਛਰ੍ਰੇ , ਗੁਲਾਬੀ ਪਾਣੀ, ਅੱਧਾ-ਅੱਧਾ ਕਿੱਲੋ ਦੇ ਲੋਹੇ ਦੇ ਗੋਲੇ ਬੰਬ, ਪਲਾਸਟਿਕ ਦੇ ਬੰਬਾਂ ਨਾਲ ਕਿਸਾਨਾਂ ਨੂੰ ਜਖਮੀ
ਕੀਤਾ ਜਾ ਰਿਹਾ ਹੈ |250 ਤੋਂ ਵੱਧ ਜਖਮੀ ਕਿਸਾਨ ਰਾਜਪੁਰੇ ਦੇ ਸਰਕਾਰੀ ਹਸਪਤਾਲ ਵਿਚ ਜੇਰੇ ਇਲਾਜ ਦਾਖਿਲ ਹਨ
| ਸਰਕਾਰ ਦੀ ਇਹ ਕਰਤੂਤ ਬਰਦਾਸ ਤੋਂ ਬਾਹਰ ਹੈ | ਇਸੇ ਦੌਰਾਨ ਰਾਕੇਸ਼ ਕੁਮਾਰ ਜੀ ਨੇ ਕਿਹਾ ਕਿ MSP ਦੀ ਮੰਗ ਕਰਨਾ ਲੋਕਤੰਤਰਿਕ ਅਧਿਕਾਰ ਹੈ | ਉਹਨਾਂ ਉੱਪਰ ਹਮਲੇ ਕਰਕੇ ਮੋਦੀ ਸਰਕਾਰ ਨੇ
ਲੋਕਤੰਤਰ ਦੀ ਹੱਤਿਆ ਕੀਤੀ ਹੈ | ਰਾਕੇਸ਼
ਕੁਮਾਰ ਨੇ ਕਿਹਾ ਕਿ ਇੱਕ ਪੀਜ਼ੇ ਵਾਲਾ , ਗੋਲ
- ਗੱਪੇ ਵਾਲਾ , ਇੱਕ ਕੁਲਚੇ ਵਾਲਾ ਆਪਣੀ ਮਰਜ਼ੀ ਮੁਤਾਬਿਕ ਰੇਟ
ਕਰ ਸਕਦਾ ਹੈ ਪਰ ਕਿਸਾਨਾਂ ਨੂੰ ਇਹਨਾਂ ਵੀ ਅਧਿਕਾਰ ਨਹੀਂ ਹੈ | ਰਾਕੇਸ਼ ਕੁਮਾਰ ਨੇ ਪੰਜਾਬ ਵਾਸੀਆਂ ਨੂੰ ਅਪੀਲ
ਕੀਤੀ ਕਿ ਵੱਧ ਤੋਂ ਵੱਧ ਲੋਕ ਇਥ੍ਹੇ ਪਹੁੰਚਣ ਅਤੇ ਕਿਸਾਨਾਂ ਨੂੰ ਸਹਿਯੋਗ ਕਰਨ ਇਸ ਮੌਕੇ ਤੇ ਸੁਨਹਿਰਾ ਭਾਰਤ ਪਾਰਟੀ ਦੇ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ, ਚੇਅਰਮੈਨ ਸ਼੍ਰੀਮਤੀ ਨਿਰਮਲ ਗਰਗ ਵਾਰਡ ਨੰਬਰ -39
, ਕੈਸ਼ੀਅਰ
ਰਾਜਨਦੀਪ ਕੌਰ , ਸਰਪੰਚ ਧਿਆਨ ਸਿੰਘ ਮਾਛੀਆਂ ਕਲਾਂ , ਸਮਾਜ ਸੇਵਕ ਆਰ ਜੇ ਸਿੰਘ , ਪੰਚ ਕਰਨੈਲ ਸਿੰਘ , ਸ਼ੁੱਕਰ ਸਿੰਘ , ਊਧਮ ਸਿੰਘ ਆਦਿ ਮੌਜੂਦ ਸਨ |
Post a Comment