ਲੁਧਿਆਣਾ ( RAJAN ) :- ਕਿਸਾਨਾਂ ਦੁਆਰਾ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਤੇਜ਼ੀ ਨਾਲ ਵਧਾਇਆ ਜਾ ਰਿਹਾ ਹੈ l ਜਿਸ ਨੂੰ ਵੇਖਦੇ ਹੋਏ ਖੱਟੜ ਸਰਕਾਰ ਸ਼ੰਬੂ ਬਾਰਡਰ ਦੇ ਉੱਪਰ ਅੱਤਿਆਚਾਰ ਦੇ ਸਾਰੀ ਹੱਦਾਂ ਪਾਰ ਕਰ ਚੁੱਕੇ ਹਨ l ਕਿਸਾਨਾਂ ਨੂੰ ਰੋਕਣ ਦੇ ਲਈ ਮਿਲਿਟਰੀ ਅਤੇ ਪੁਲਸ ਨੇ ਕਿਸਾਨਾਂ ਨੂੰ ਓਥੋਂ ਹਟਾਉਣ ਵੱਖ-ਵੱਖ ਉਪਰਾਲੇ ਕੀਤੇ ਹਨ l ਜਿਨਾਂ ਵਿੱਚ ਇਹਨਾਂ ਨੇ ਆਸੂ ਗੈਸ ਦੇ ਗੋਲੇ ਡਰੋਨਾਂ ਰਾਹੀਂ ਭੇਜਣਾ ਸਟਾਰਟ ਕੀਤਾ ਹੈ ਅਤੇ ਲੈਂਟਰ ਪਾ ਕੇ ਲੋਹੇ ਦੇ ਸਰੀਏ ਪਾ ਕੇ ਕਿਸਾਨਾਂ ਨੂੰ ਰੋਕਣਾ ਚਾਹੁੰਦੇ ਹਨ l ਕਿਸਾਨਾਂ ਨੂੰ ਨੁਕਸਾਨ ਕਰਨ ਵਾਸਤੇ ਇਹਨਾਂ ਕਈ ਯਤਨ ਕੀਤੇ ਹੋਏ l ਕਿਸਾਨਾਂ ਨਾਲ ਹੋ ਰਹੇ ਅਤਿਆਚਾਰ ਨੂੰ ਵੇਖਦੇ ਹੋਏ ਸੁਨਹਿਰਾ ਭਾਰਤ ਪਾਰਟੀ ਪ੍ਰਧਾਨ ਰਕੇਸ਼ ਕੁਮਾਰ ਪਾਰਟੀ ਸਮੇਤ ਕਿਸਾਨਾਂ ਦੇ ਹੱਕ ਵਿੱਚ ਆ ਕੇ ਖੜੇ ਹੋ ਚੁੱਕੇ ਹਨ। ਉਹਨਾਂ ਨੇ ਐਲਾਨ ਕੀਤਾ ਹੈ ਕਿ ਕਿਸਾਨਾਂ ਦੇ ਹੱਕ ਦੇ ਲਈ ਉਹ 15 ਫਰਵਰੀ ਦਿਨ ਵੀਰਵਾਰ ਨੂੰ ਵੱਧ ਤੋਂ ਵੱਧ ਟਰੈਕਟਰ ਲੈ ਕੇ ਉਥੇ ਪਹੁੰਚਣਗੇ l ਉਹਨਾਂ ਨੇ ਕਿਹਾ ਕਿ ਸਰਕਾਰਾਂ ਦੀਆਂ ਮਨਮਾਨੀਆਂ,ਸਭ ਤੋਂ ਜਿਆਦਾ ਕੀਤੇ ਜਾਣ ਵਾਲੇ ਅੱਤਿਆਚਾਰ ਬਰਦਾਸ਼ਤ ਤੋਂ ਬਾਹਰ ਹਨ l ਕਿਸਾਨ ਸ਼ਾਂਤਮਈ ਢੰਗ ਨਾਲ ਆਪਣੀ ਗੱਲ ਰੱਖਣੀ ਚਾਹੁੰਦੇ ਹਨ l ਪਰ ਉਹਨਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ l ਉਹਨਾਂ ਨੂੰ ਰੋਕਿਆ ਜਾ ਰਿਹਾ ਹੈ। ਇਹ ਇੱਕ ਲੋਕਤੰਤਰ ਦੀ ਹੱਤਿਆ ਹੈ l ਜਿਹੜਾ ਕਦੇ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਹਾਂ ਤੇ ਅਸੀਂ ਇਸ ਹਾਲਾਤ ਨੂੰ ਕਾਬੂ ਪਾਉਣ ਦੇ ਲਈ ਅਤੇ ਕਿਸਾਨ ਭਾਈਚਾਰੇ ਨਾਲ ਪੂਰਾ ਭਾਰਤ ਖੜਿਆ ਹੈ l ਮੈਂ ਰਕੇਸ਼ ਕੁਮਾਰ ਸੁਨਹਿਰਾ ਭਾਰਤ ਪਾਰਟੀ ਤੋਂ ਪਿੰਡਾਂ ਤੇ ਸ਼ਹਿਰਾਂ ਦੇ ਲੋਕਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਵੱਧ ਤੋਂ ਵੱਧ ਸ਼ੰਭੂ ਬਾਰਡਰ ਤੇ ਪਹੁੰਚੋ ਅਤੇ ਕਿਸਾਨਾਂ ਦੇ ਹੱਕ ਵਿੱਚ ਖੜੋ ਅਤੇ ਸਰਕਾਰ ਨੂੰ ਮੂੰਹ ਤੋੜ ਜਵਾਬ ਦੇ ਸਕੀਏ ਕਿਉਂਕਿ ਇਹ ਸਰਕਾਰਾਂ ਸੱਤਾ ਤਾਂ ਸੁੱਖ ਭੋਗਦੀਆਂ ਨੇ ਉਦੋਂ ਆਪਣੀ ਜਨਤਾ ਦਾ ਫਿਕਰ ਕਰਨਾ ਭੁੱਲ ਜਾਂਦੇ ਹਨ। ਸਿਰਫ ਕਿਸਾਨਾਂ ਨੂੰ ਲਾਰਿਆਂ ਤੋਂ ਇਲਾਵਾ ਕੁਝ ਨਹੀਂ ਮਿਲਿਆ l ਖੱਟੜ ਸਰਕਾਰ ਦੀ ਬੇਸ਼ਰਮੀ ਇੰਨੀ ਕੁ ਵੱਧ ਗਈ ਕਿ ਉਹ ਕਿਸਾਨਾਂ ਦੇ ਉੱਪਰ ਗੁਲਾਬੀ ਪਾਣੀ ਵੀ ਛੱਡਣਾ ਸ਼ੁਰੂ ਕਰ ਦਿੱਤੇ ਹਨ l ਮੈਂ ਏਥੇ ਇਹ ਕਹਿਣਾ ਚਾਹੁੰਦਾ ਕੇ ਇਹੋ ਜਿਹੀ ਫੋਰਸ ਇੰਨੀ ਮੁਸਤੈਦੀ ਜੇ ਤੁਸੀਂ ਇੰਡੀਆ ਪਾਕਿਸਤਾਨ ਦੇ ਬਾਰਡਰ ਤੇ ਚਾਈਨਾ ਦੇ ਬਾਰਡਰ ਤੇ ਦਿਖਾਓ ਤਾਂ ਸਾਡੇ ਨੌਜਵਾਨ ਸ਼ਹੀਦ ਨਾ ਹੋਣ ਜਿੰਨੀ ਮੁਸਤੈਦੀ ਤੁਸੀਂ ਇਹ ਸ਼ੰਭੂ ਬਾਰਡਰ ਤੇ ਦਿਖਾ ਰਹੇ ਹੋ ਇਸ ਲਈ ਸੁਨਹਿਰਾ ਭਾਰਤ ਪਾਰਟੀ ਕਿਸਾਨਾਂ ਦੇ ਹੱਕ ਦੇ ਵਿੱਚ ਖੜੇ ਹਾਂ ਤੇ ਕਿਸਾਨਾਂ ਦੇ ਲਈ ਅਸੀਂ ਆਵਾਜ਼ ਚੁੱਕਦੇ ਹਾਂ ਚੁੱਕਦੇ ਰਵਾਂਗੇ।
ਸ਼ੰਬੂ ਬਾਰਡਰ ਤੇ ਸੈਂਕੜਾ ਸਾਥੀਆਂ ਸਮੇਤ ਪਹੁੰਚ ਰਹੇ ਹਨ ਸੁਨਹਿਰਾ ਭਾਰਤ ਪਾਰਟੀ ਪ੍ਰਧਾਨ : ਰਕੇਸ਼ ਕੁਮਾਰ
byPunjab Live
-
0
Post a Comment