ਸੁਧਾਰ ( RAJAN ) :- ਸ੍ਰੀ ਗੁਰੂ ਗੋਬਿੰਦ ਸਿੰਘ ਦੇ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਛੱਡਣ ਦੇ ਵਿਰਤਾਂਤ ਨੂੰ ਬਿਆਨ ਕਰਦਾ ਦਸਮੇਸ਼ ਅਲੌਕਿਕ ਨਗਰ ਕੀਰਤਨ ਦੇ ਪਿੰਡ ਗੁਰੂਸਰ ਸੁਧਾਰ ਵਿਖੇ ਪਹੁੰਚਣ ਤੇ ਸੁਧਾਰ (ਗਿੱਲ ਪੱਤੀ) ਦੀਆਂ ਸਮੂਹ ਸੰਗਤਾਂ ਵੱਲੋਂ ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਲਈ ਕੌਫੀ ਅਤੇ ਬਰੈੱਡ ਪਕੌੜਿਆਂ ਦਾ ਲੰਗਰ ਲਗਾਇਆ ਗਿਆ।ਇਸ ਮੌਕੇ ਸਮੁੱਚੀ ਸੰਗਤ ਵੱਲੋਂ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੀ ਅਗਵਾਈ ਕਰਦੇ ਪੰਜ ਪਿਆਰਿਆਂ ਅਤੇ ਗੁ: ਮੈਹਦੇਆਣਾ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਕੁਲਵੰਤ ਸਿੰਘ ਲੱਖਾ ਜੀ ਨੂੰ ਸਿਰਪਾਓ ਭੇਂਟ ਕੀਤੇ ਗਏ।ਇਸ ਮੌਕੇ ਮਨਦੀਪ ਸਿੰਘ, ਕੁਲਦੀਪ ਸਿੰਘ, ਹਰਦੀਪ ਸਿੰਘ, ਨਿਰਪਦੀਪ ਸਿੰਘ, ਦਵਿੰਦਰ ਸਿੰਘ,ਡਾ.ਪ੍ਰਭ ਸਿੱਧੂ , ਅਮਰਜੋਤ ਸਿੰਘ,ਸੁੱਖ ਰਸੂਲਪੁਰੀ,ਗੁਰਤੇਜ ਸਿੰਘ( ਗੁੱਜਰਵਾਲ ),ਪੱਪੂ ਹਲਵਾਈ ਅਤੇ ਏਕਮਜੋਤ ਸਿੰਘ ਹਾਜ਼ਿਰ ਸਨ।
ਅਲੌਕਿਕ ਨਗਰ ਕੀਰਤਨ ਦੀ ਆਮਦ ਤੇ ਸੁਧਾਰ (ਗਿੱਲ ਪੱਤੀ ) ਦੀਆਂ ਸੰਗਤਾਂ ਵੱਲੋਂ ਲੰਗਰ ਲਾਇਆ ਗਿਆ
byPunjab Live
-
0
Post a Comment