Designed And Powered By Manish Kalia 9888885014 Ⓒ Copyright @ 2023 - All Rights Reserved


 

ਸਿਹਤ ਵਿਭਾਗ ਦੀ ਟੀਮ ਵਲੋਂ ਵੱਖ-ਵੱਖ ਮੈਡੀਕਲ ਸਟਰੋਾਂ ਦੀ ਅਚਨਚੇਤ ਚੈਕਿੰਗ ਕੀਤੀ: ਜੈਡ.ਐਲ.ਏ. ਦਿਨੇਸ਼ ਗੁਪਤਾ


ਲੁਧਿਆਣਾ ( RAJAN ) :- ਸਿਹਤ ਵਿਭਾਗ ਦੀ ਟੀਮ ਵਲੋਂ ਵੱਖ-ਵੱਖ ਮੈਡੀਕਲ ਸਟਰੋਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਜਿੱਥੇ ਬਿਨ੍ਹਾ ਬਿੱਲ ਤੋਂ ਦਵਾਈਆਂ ਦੀ ਬਰਾਮਦੀ ਕੀਤੀ ਗਈ। }ੋਨਲ ਲਾਈਸੈਸਿੰਗ ਅਥਾਰਟੀ (ਜੈਡ.ਐਲ.ਏ.) ਦਿਨੇਸ ਗੁਪਤਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਉਲੰਘਣਾਂ ਕਰਨ ਵਾਲੇ ਮੈਡੀਕਲ ਸਟੋਰਾਂ ਨੂੰ ਕਿਸੇ ਵੀ ਹੀਲੇ ਬਖ਼ਸ਼ਿਆ ਨਹੀਂ ਜਾਵੇਗਾ। ਸਿਵਲ ਸਰਜਨ ਲੁਧਿਆਣਾ ਡਾ. ਜਸਬੀਰ ਸਿੰਘ ਔਲ਼ਖ ਦੇ ਦਿਸ਼ਾ ਨਿਰਦੇਸ਼ਾ ਤਹਿਤ ਮੈਡਕੀਲ ਸਟੋਰਾਂ ਦੀ ਚੈਕਿੰਗ ਕਰਨ
ਲਈ ਜੈਡ.ਐਲ.ਏ. ਦਿਨੇਸ ਗੁਪਤਾ ਵਲੋ ਦੋ ਮੈਬਰੀ ਟੀਮ ਬਣਾਈ ਗਈ ਹੈ ਜਿਸ ਵਿੱਚ ਡਰੱਗਜ ਇੰਨਸਪੈਕਟਰ ਰੁਪਿੰਦਰ ਕੌਰ ਅਤੇ ਡਰੱਗਜ ਇੰਨਸਪੈਕਟਰ ਅਮਰਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ।ਜੈਡ.ਐਲ.ਏ. ਦਿਨੇਸ ਗੁਪਤਾ ਨੇ ਦੱਸਿਆ ਕਿ ਡਵੀਜ਼ਨ ਨੰਬਰ 2 ਦੇ ਐਸ.ਐਚ.ਓ. ਅਮਿਤ ਸ਼ਰਮਾ ਸਮੇਤ ਵੱਖ-ਵੱਖ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ।ਡਰੱਗਜ ਇੰਨਸਪੈਕਟਰ ਰੁਪਿੰਦਰ ਕੌਰ ਅਤੇ ਡਰੱਗਜ ਇੰਨਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਸੀ.ਐਮ.ਸੀ. ਰੋਡ ਅਤੇ ਪੁਰਾਣੀ ਜੇਲ੍ਹ ਰੋਡ 'ਤੇ ਸਥਿਤ ਮੈਡੀਕਲ ਸਟੋਰਾਂ ਦੀ ਚੈਕਿੰਗ ਦੌਰਾਨ ਜੀਤ ਮੈਡੀਕਲ ਹਾਲ ਦੀ ਚੈਕਿੰਗ ਮੌਕੇ 6 ਤਰ੍ਹਾਂ ਦੀਆਂ ਦਵਾਈਆਂ ਬਰਾਮਦ ਕੀਤੀਆਂ ਗਈਆਂ
 ਜਿਨ੍ਹਾਂ ਦੇ ਬਿੱਲ ਮਾਲਕ ਕੋਲ ਮੌਜੂਦ ਨਹੀ ਸਨ ਅਤੇ ਮੌਕੇ 'ਤੇ ਫਾਰਮਾਸਿਸ਼ਟ ਵੀ ਹਾਜ਼ਰ ਨਹੀ ਸੀ। ਇਸੇ ਤਰ੍ਹਾਂ ਬੇਦੀ ਮੈਡੀਕਲ ਸਟੋਰ, ਹਾਥੀ ਮੰਦਰ ਰੋਡ ਦੀ ਵੀ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੈਡੀਕਲ ਸਟੋਰ ਮਾਲਕਾਂ ਨੂੰ ਨੋਟਿਸ ਵੀ ਜਾਰੀ ਕੀਤੇ ਹਨ। ਜੈਡ.ਐਲ.ਏ. ਦਿਨੇਸ ਗੁਪਤਾ ਨੇ ਦੱਸਿਆ ਕਿ ਚੈਕਿੰਗ ਦੌਰਾਨ ਬਰਾਮਦ ਦਵਾਈਆ ਵਿਭਾਗ ਨੇ ਆਪਣੇ ਕਬਜ਼ੇ ਵਿਚ ਲੈ ਲਈਆਂ ਹਨ ਅਤੇ ਦੁਕਾਨਦਾਰ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨਾਂ ਅੱਗੇ ਦੱਸਿਆ ਕਿ ਸਿਵਲ ਸਰਜਨ ਡਾ ਔਲਖ ਦੀਆਂ

ਹਦਾਇਤਾਂ ਤਹਿਤ ਭਵਿੱਖ ਵਿਚ ਵੀ ਚੈਕਿੰਗ ਜਾਰੀ ਰਹੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਮੈਡੀਕਲ ਸਟੋਰ ਵਾਲੇ ਵਲੋ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨਾਂ ਸਖ਼ਤ ਲਹਿਜੇ ਨਾਲ ਕਿਹਾ ਕਿ ਕੋਈ ਵੀ ਮੈਡੀਕਲ ਸਟੋਰ ਵਾਲਾ ਬਿਨ੍ਹਾਂ ਬਿੱਲਾਂ ਤੋ ਕੋਈ ਵੀ ਦਵਾਈ ਨਾ ਖਰੀਦੇ ਅਤੇ ਨਾ ਹੀ ਬਿਨ੍ਹਾਂ ਪਰਚੀ ਤੋ ਕਿਸੇ ਨੂੰ ਕੋਈ ਦਵਾਈ ਵੇਚੇ।


 

Post a Comment

Post a Comment (0)

Previous Post Next Post