Designed And Powered By Manish Kalia 9888885014 Ⓒ Copyright @ 2023 - All Rights Reserved


 

ਦਿਵਿਆਗਜਨਾ ਲਈ ਬਣਾਉਟੀ ਅੰਗ ਲਗਾਉਣ ਲਈ 'ਇੱਕ ਰੋਜ਼ਾ ਅਸੈਸਮੈਂਟ ਕੈਂਪ' ਦਾ ਸਫ਼ਲ ਆਯੋਜਨ - ਵਧੀਕ ਡਿਪਟੀ ਕਮਿਸ਼ਨਰ ਗੌਤਮ ਜੈਨ


ਲੁਧਿਆਣਾ (Rajan) :- ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਗੌਤਮ ਜੈਨ ਦੀ ਅਗਵਾਈ ਵਿੱਚ, ਦਫ਼ਤਰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਲੁਧਿਆਣਾ ਵਿਖੇ ਅਲਿਮਕੋ ਵੱਲੋ ਦਿਵਿਆਗਜਨਾ ਲਈ ਬਣਾਉਟੀ ਅੰਗ ਲਗਾਉਣ ਲਈ 'ਇੱਕ ਰੋਜ਼ਾ ਅਸੈਸਮੈਂਟ ਕੈਂਪ' ਦਾ ਸਫ਼ਲ ਆਯੋਜਨ ਕੀਤਾ ਗਿਆ।ਵਧੀਕ ਡਿਪਟੀ ਕਮਿਸ਼ਨਰ ਸ੍ਰੀ ਗੌਤਮ ਜੈਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ੍ਰੀਮਤੀ ਸੁਰਭੀ ਮਲਿਕ ਵਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਕੈਪ ਦਾ ਆਯੋਜਨ ਕੀਤਾ ਗਿਆ ਜਿੱਥੇ ਬੜੇ ਹੀ ਉੱਦਮੀ ਤਰੀਕੇ ਨਾਲ ਬਣਾਉਟੀ
 ਅੰਗਾਂ ਦੀ ਵੰਡ ਸਬੰਧੀ ਕੀਤੀ ਜਾਣ ਵਾਲੀ ਅਸੈਸਮੈਂਟ ਬਾਰੇ ਸਾਰੇ ਦਸਤਾਵੇਜ ਮੁਕੰਮਲ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਕੁੱਲ 52 ਕੇਸ ਪ੍ਰਾਪਤ ਹੋਏ ਜਿਨ੍ਹਾ ਵਿੱਚ 27  ਬੈਟਰੀ ਟਰਾਈਸਾਈਕਲ ਲਈ, 07 ਟਰਾਈਸਾਈਕਲ, 04 ਆਰਟੀਫੀਸ਼ੀਅਲ ਲਿੰਬਸ, 04 ਹੇਅਰਿੰਗ ਏਡ, 08 ਯੂ.ਡੀ.ਆਈ.ਡੀ. ਅਤੇ 2 ਪੈਨਸ਼ਨ ਕੇਸ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਾਪਤ ਕੇਸਾਂ 'ਤੇ ਤੁਰੰਤ ਕਾਰਵਾਈ ਕਰਦਿਆਂ ਜਲਦ ਦਿਵਿਆਗਜਨਾ ਨੂੰ ਬਣਾਉਟੀ ਅੰਗਾਂ ਅਤੇ ਉਪਕਰਨਾਂ ਦੀ ਵੰਡ ਕਰ ਦਿੱਤੀ ਜਾਵੇਗੀ।
ਉਨ੍ਹਾ ਅੱਗੇ ਦੱਸਿਆ ਕਿ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਅਧੀਨ ਆਉਂਦੀ ਸੰਸਥਾ ਅਲਿਮਕੋ ਵੱਲੋ ਦਿਵਿਆਂਗਜਨਾਂ ਦੀ ਭਲਾਈ ਲਈ ਜਿੱਥੇ ਵਿਸ਼ੇਸ਼ ਅਸੈਸਮੈਂਟ ਕੈਂਪ ਦਾ ਆਯੋਜਨ ਕੀਤਾ ਗਿਆ ਉੱਥੇ ਅਲਿਮਕੋ ਸੰਸਥਾ ਦਿਵਿਗਜਨਾ ਨੂੰ ਉਹਨਾ ਦੀ ਰੋਜ਼ਾਨਾ ਜ਼ਿੰਦਗੀ ਜਿਉਣ ਦੇ ਸਮਰੱਥ ਬਣਾਉਣ ਲਈ ਅਤੇ ਆਪਣੀ ਦਿਨ ਚਰਿਆ ਨਾਲ ਨਜਿੱਠਣ ਲਈ ਨਕਲੀ ਅੰਗ ਮੁਹੱਈਆ ਕਰਵਾ ਕੇ ਹਰ ਇੱਕ ਦਿਵਿਆਗਜਨ ਨੂੰ ਆਪਣੀ ਜ਼ਿੰਦਗੀ ਵਿੱਚ ਸਮਰੱਥ ਬਣਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਂਦੇ ਹਨ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ. ਵਰਿੰਦਰ ਸਿੰਘ ਟਿਵਾਣਾ ਨੇ ਦੱਸਿਆ ਕਿ ਕੈਂਪ ਦੌਰਾਨ ਦਿਵਿਆਂਗਜਨਾਂ ਦੀ ਸਹੂਲਤ ਲਈ ਪੁੱਖਤਾ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਅਸੈਸਮੈਂਟ ਦੌਰਾਨ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਔਕੜ ਦਾ ਸਾਹਮਣਾ ਨਾ ਕਰਨਾ ਪਵੇ।


 

Post a Comment

Post a Comment (0)

Previous Post Next Post