ਲੁਧਿਆਣਾ( Rajan ):
ਸੜਕਾਂ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਅੱਗੇ ਵਧਦੇ ਹੋਏ, ਲੁਧਿਆਣਾ ਕੇਂਦਰੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਵਾਰਡ ਇੰਚਾਰਜ ਸਾਬਕਾ ਕੌਂਸਲਰ ਰਾਕੇਸ਼ ਪਰਾਸ਼ਰ ਨੇ ਐਤਵਾਰ ਨੂੰ ਵਾਰਡ ਨੰਬਰ 90 ਦੇ ਸੁਖਰਾਮ ਨਗਰ ਵਿੱਚ ਗਲੀਆਂ ਦੇ ਪੁਨਰ ਨਿਰਮਾਣ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ।
ਇਹ ਪ੍ਰੋਜੈਕਟ ਲਗਭਗ 33 ਲੱਖ ਰੁਪਏ ਦੀ ਲਾਗਤ ਨਾਲ ਸ਼ੁਰੂ ਕੀਤਾ ਗਿਆ ਹੈ।
ਵਿਧਾਇਕ ਅਸ਼ੋਕ ਪਰਾਸ਼ਰ ਅਤੇ ਸਾਬਕਾ ਕੌਂਸਲਰ ਰਾਕੇਸ਼ ਪਰਾਸ਼ਰ ਨੇ ਦੱਸਿਆ ਕਿ ਇਲਾਕਾ ਵਾਸੀਆਂ ਦੀ ਮੰਗ ’ਤੇ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸੇ ਤਰ੍ਹਾਂ ਦਾ ਇੱਕ ਪ੍ਰੋਜੈਕਟ ਪਹਿਲਾਂ ਹੀ ਬੈਰਿੰਗ ਮਾਰਕੀਟ (ਨੇੜੇ ਜਗਰਾਉਂ ਪੁਲ ) ਵਿੱਚ ਗਲੀਆਂ ਦੇ ਪੁਨਰ ਨਿਰਮਾਣ ਲਈ ਚੱਲ ਰਿਹਾ ਹੈ। ਜਲਦੀ ਹੀ ਸ਼ਹਿਜ਼ਾਦਾ ਮੁਹੱਲੇ ਦੀਆਂ ਗਲੀਆਂ ਦੀ ਮੁੜ ਉਸਾਰੀ ਲਈ ਵੀ ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ।ਕੇਵਲ ਕ੍ਰਿਸ਼ਨ, ਕਾਲਾ ਮਲਹੋਤਰਾ, ਜਤਿੰਦਰ ਸੇਠੀ, ਲਲਿਤ ਕਪੂਰ, ਜੁਗਲ ਕਿਸ਼ੋਰ, ਵਿਸ਼ਾਲ ਜੋਸ਼ੀ, ਸੁਨੀਲ ਢੀਂਗਰਾ, ਰਾਜਾ ਸ਼ਾਰਦਾ, ਵਿਨੋਦ ਗੁਪਤਾ, ਪੁਨੀਤ ਮਦਾਨ, ਬੌਬੀ ਗੁਪਤਾ, ਜਤਿੰਦਰ ਮਦਾਨ, ਜਸਵਿੰਦਰ ਬੰਟੀ, ਸੋਨੂੰ ਵਰਮਾ, ਦੀਪਾ ਸ਼ਰਮਾ, ਧੀਰਜ ਬੱਤਰਾ ਆਦਿ ਵੀ ਉਦਘਾਟਨੀ ਸਮਾਰੋਹ ਦੌਰਾਨ ਹਾਜ਼ਰ ਸਨ।
Post a Comment