ਗੋਲੀ ਲੱਗਣ ਨਾਲ ਜਵਾਨ ਦੀ ਕੋਈ ਮੌਤ ਹੋਣ ਤੋਂ ਬਾਦ ਦੀ ਤਸਵੀਰ
ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਦੀ ਸੁਰੱਖਿਆ ਚ ਤੈਨਾਤ ਜਵਾਨ ਦੀ ਗੋਲੀ ਲੱਗਣ ਨਾਲ ਭੇਡਭਰੇ ਹਾਲਾਤਾਂ ਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਸੰਦੀਪ ਕੁਮਾਰ 32 ਸਾਲ ਵਜੋਂ ਹੋਈ ਹੈ ਜੋਕਿ ਯੂ ਪੀ ਦਾ ਰਹਿਣ ਵਾਲਾ ਸੀ, ਦੇਰ ਸ਼ਾਮ ਜਦੋਂ ਸਾਂਸਦ ਬਿੱਟੂ ਦੀ ਕੋਠੀ ਚ ਸੀ ਤਾਂ ਉਸ ਦੀ ਆਪਣੀ ਹੀ ਪਿਸਤੌਲ ਦੀ ਗੋਲੀ ਗਲੇ ਤੋਂ ਆਰ ਪਾਰ ਹੋ ਗਈ। ਗੋਲੀ ਦੀ ਅਵਾਜ਼ ਸੁਣਦੇ ਹੀ ਬਾਕੀ ਸੁਰਖਿਆ ਮੁਲਾਜ਼ਮ ਵੀ ਭੱਜ ਕੇ ਅਤੇ ਉਸ ਨੂੰ ਸਿਵਿਲ ਲਿਆਂਦਾ ਗਿਆ ਪਰ ਜਵਾਨ ਦੀ ਮੌਤ ਹੋ ਚੁੱਕੀ ਸੀ।
ਦੱਸਿਆ ਜਾ ਰਿਹਾ ਹੈ ਜਦੋਂ ਇਹ ਘਟਨਾ ਹੋਈ ਉਸ ਵੇਲੇ ਐਮ ਪੀ ਬਿੱਟੂ ਕਿਸੇ ਸਮਾਗਮ ਚ ਸਨ। ਥਾਣਾ ਡਵੀਜ਼ਨ 3 ਦੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਲਾਸ਼ ਨੂੰ ਸਿਵਿਲ ਹਸਪਤਾਲ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਹਾਲਾਂਕਿ ਗੋਲੀ ਕਿਵੇਂ ਲੱਗੀ ਇਸ ਦਾ ਫਿਲਹਾਲ ਕੋਈ ਖੁਲਾਸਾ ਨਹੀਂ ਹੋ ਸਕਿਆ ਹੈ। ਐਮ ਪੀ ਬਿੱਟੂ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਸੀ ਇਹ ਪ੍ਰੋਗਰਾਮ ਤੋਂ ਵਾਪਿਸ ਆਏ।
Post a Comment