Designed And Powered By Manish Kalia 9888885014 Ⓒ Copyright @ 2023 - All Rights Reserved


 

ਸਰਕਾਰ ਦੀਆਂ ਜਾਰੀ ਕੀਤੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਉਣੀਆਂ ਸਾਡਾ ਮੁੱਢਲਾ ਫਰਜ - ਵਿਧਾਇਕ ਗਰੇਵਾਲ


ਲੁਧਿਆਣਾ ( Rajan )  :- ਵਿਧਾਨ ਸਭਾ ਹਲਕਾ ਪੂਰਵੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਅੱਜ ਟਿੱਬਾ ਰੋਡ ਮੁੱਖ ਦਫਤਰ ਵਿਖੇ ਕੇਂਦਰ ਸਰਕਾਰ ਦੀ ਉਜਵਲ ਯੋਜਨਾ ਦੇ ਤਹਿਤ ਜਰੂਰਤਮੰਦ ਪਰਿਵਾਰਾਂ ਨੂੰ ਮੁਫਤ ਸਿਲੰਡਰ ਵੰਡੇ ਗਏ । ਇਸ ਮੌਕੇ ਤੇ ਗੱਲਬਾਤ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕਿਹਾ ਕਿ ਸਰਕਾਰ ਵੱਲੋਂ ਕੋਈ ਵੀ ਸਕੀਮ ਜਦੋਂ ਲਾਗੂ ਕੀਤੀ ਜਾਂਦੀ ਹੈ , ਉਹ ਸਕੀਮ ਲੋਕਾਂ ਵੱਲੋਂ ਜੋ ਟੈਕਸ ਜਮਾ ਕਰਵਾਇਆ ਜਾਂਦਾ ਹੈ , ਉਸ ਨੂੰ ਇੱਕ ਸਕੀਮ ਦੇ ਤਹਿਤ ਵਾਪਸ ਲੋਕਾਂ ਤੱਕ ਪਹੁੰਚਾਇਆ ਜਾਂਦਾ ਹੈ । ਉਹਨਾਂ ਕਿਹਾ ਕਿ ਸਰਕਾਰ ਦੀਆਂ ਜਾਰੀ ਕੀਤੀਆਂ ਸਕੀਮਾਂ ਲੋਕਾਂ ਤੱਕ ਪਹੁੰਚਾਉਣੀਆਂ ਸਾਡਾ ਮੁੱਢਲਾ ਫਰਜ਼ ਹੈ । ਵਿਧਾਇਕ ਗਰੇਵਾਲ ਨੇ ਕਿਹਾ ਕਿ ਅੱਜ ਕੇਂਦਰ ਸਰਕਾਰ ਦੀ ਉਜਵਲ ਯੋਜਨਾ ਦੇ ਤਹਿਤ ਜਰੂਰਤਮੰਦਾਂ ਨੂੰ ਮੁਫਤ ਸਲੰਡਰ ਕਨੈਕਸ਼ਨ ਦਿੱਤੇ ਗਏ ਹਨ , ਜਿਸ ਵਿੱਚ ਇੱਕ ਸਿਲੰਡਰ ਚੁੱਲਾ ਹਰ ਇੱਕ ਉਸ ਪਰਿਵਾਰ ਨੂੰ ਦਿੱਤਾ ਜਾ ਰਿਹਾ ਹੈ ਜਿਨਾਂ ਕੋਲ ਪਹਿਲਾਂ ਗੈਸ ਕਨੈਕਸ਼ਨ ਨਹੀਂ ਹੈ । ਉਹਨਾਂ ਕਿਹਾ ਕਿ ਅੱਜ ਕਰੀਬ 244 ਸਲੰਡਰ ਜ਼ਰੂਰਤਮੰਦਾਂ ਨੂੰ ਸੌਂਪੇ ਗਏ ਹਨ । ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਕਨੈਕਸ਼ਨ ਜਰੂਰਤਮੰਦ ਪਰਿਵਾਰਾਂ ਨੂੰ ਦਿੱਤੇ ਜਾਣਗੇ । ਵਿਧਾਇਕ ਗਰੇਵਾਲ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜਿੱਥੇ ਸੂਬਾ ਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਮੁੱਢਲੀਆਂ ਸਹੂਲਤਾਂ ਮੁਹਈਆ ਕਰਵਾ ਰਹੀ ਹੈ , ਉੱਥੇ ਹੀ ਸੂਬੇ ਅੰਦਰ ਰਿਕਾਰਡ ਤੋੜ ਵਿਕਾਸ ਕਾਰਜ ਕਰਵਾ ਸੂਬਾ ਵਾਸੀਆਂ ਨਾਲ ਵਿਧਾਨ ਸਭਾ ਚੋਣਾਂ ਵਿੱਚ ਦਿੱਤੀਆਂ ਗਈਆਂ ਗਰੰਟੀਆਂ ਨੂੰ ਨਿਭਾ ਰਹੀ ਹੈ । ਇਸ ਮੌਕੇ ਤੇ ਪਾਰਟੀ ਵਰਕਰਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਵੀ ਹਾਜ਼ਰ ਸਨ।

 

Post a Comment

Post a Comment (0)

Previous Post Next Post