Designed And Powered By Manish Kalia 9888885014 Ⓒ Copyright @ 2023 - All Rights Reserved


 

ਰਵਨੀਤ ਬਿੱਟੂ ਦਾ ਐਸਜੀਪੀਸੀ ਸਮੇਤ ਅਕਾਲੀ ਦਲ ਤੇ ਵੱਡਾ ਹਮਲਾ ,ਕਿਹਾ ਗੁਰਦੁਆਰਿਆਂ ਦਾ ਪੈਸਾ ਅਕਾਲੀ ਦਲ ਕਰ ਰਿਹਾ ਚੋਰੀ, ਬਿਕਰਮ ਮਜੀਠੀਆ ਤੇ ਵੀ ਕੀਤਾ ਵੱਡਾ ਹਮਲਾ ਕਿਹਾ ਕੁੱਤੇ ਦੀ ਤਰ੍ਹਾਂ ਨੇ ਭੌਂਕ ਰਿਹਾ ਮਜੀਠੀਆ, ਹਰਸਿਮਰਤ ਕੌਰ ਬਾਦਲ ਸੁਖਬੀਰ ਬਾਦਲ ਅਤੇ ਮਜੀਠੀਆ ਨੂੰ ਲੁਧਿਆਣਾ ਤੋਂ ਬਰਾਬਰ ਚੋਣ ਲੜਨ ਲਈ ਵੀ ਲਲਕਾਰਿਆ


ਲੁਧਿਆਣਾ ( RAJAN ) :- ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਬਿਕਰਮ ਮਜੀਠੀਆ ਵੱਲੋਂ ਕੀਤੀ ਗਈ ਬਿਆਨਬਾਜ਼ੀ ਅਤੇ ਐਸਜੀਪੀਸੀ ਵੱਲੋਂ ਮੁੜ ਤੋਂ ਦਾਇਰ ਕੀਤੀ ਜਾਣ ਵਾਲੀ ਅਪੀਲ ਨੂੰ ਲੈ ਕੇ ਵੱਡਾ ਹਮਲਾ ਕੀਤਾ ਹੈ ਬਿੱਟੂ ਨੇ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਤੋਂ ਇਕੱਠੇ ਹੋ ਰਹੇ ਪੈਸਿਆਂ ਨੂੰ ਲੈ ਕੇ ਵੀ ਅਕਾਲੀ ਦਲ ਤੇ ਆਰੋਪ ਲਗਾਇਆ ਕਿ ਇਹ ਪੈਸਾ ਅਕਾਲੀ ਦਲ ਵਾਲਿਆਂ ਦੇ ਘਰਾਂ ਵਿੱਚ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਜਿੱਥੇ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ ਤਾਂ ਉੱਥੇ ਹੀ ਵਿਕਰਮ ਮਜੀਠੀਆ ਵੱਲੋਂ ਕੀਤੀ ਗਈ ਬਿਆਨਬਾਜ਼ੀ ਨੂੰ ਲੈ ਕੇ ਪਲਟਵਾਰ ਕੀਤਾ ਹੈ ਅਤੇ ਕਿਹਾ ਕਿ ਬਿਕਰਮ ਮਜੀਠੀਆ ਕੁੱਤੇ ਦੀ ਤਰਹਾਂ ਭੌਂਕ ਰਹੇ ਨੇ। ਇਸ ਤੋਂ ਇਲਾਵਾ ਉਹਨਾਂ ਅਕਾਲ ਤਖਤ ਸਾਹਿਬ ਨੂੰ ਮੁੜ ਰਾਜੋਆਣਾ ਮਾਮਲੇ ਚ ਕੀਤੀ ਅਪੀਲ ਨੂੰ ਲੈ ਕੇ ਐਸਜੀਪੀਸੀ ਤੇ ਸਵਾਲ ਚੁੱਕੇ ਨੇ ਅਤੇ ਫਿਰ ਤੋਂ ਉਹਨਾਂ ਕਿਹਾ ਕਿ ਜੇਕਰ ਦੋ ਹੱਥਾਂ ਦੀ ਲੜਾਈ ਕਰਨੀ ਹੈ ਤਾਂ ਮੈਦਾਨ ਵਿੱਚ ਆ ਕੇ ਕੀਤੀ ਜਾਵੇ ਉਹਨਾਂ ਕਿਹਾ ਕਿ ਬੇਸ਼ੱਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਵਿਕਰਮ ਮਜੀਠੀਆ ਸਮੇਤ ਹਰਸਿਮਰਤ ਕੌਰ ਬਾਦਲ ਉਹਨਾਂ ਦੇ ਬਰਾਬਰ ਚੋਣ ਲੜ ਲੈਣ ਅਤੇ ਇਸ ਤੋਂ ਸਾਫ ਹੋ ਜਾਵੇਗਾ ਕਿ ਕਿਸ ਦੀ ਜਿੱਤ ਹੋਈ ਹੈ। ਇਸ ਤੋਂ ਇਲਾਵਾ ਉਹਨਾਂ ਗੁਰਦੁਆਰਾ ਸਾਹਿਬ ਦੀਆਂ ਗੋਲਕਾਂ ਤੇ ਪੈਸਿਆਂ ਦੀ ਦੁਰਵਰਤੋਂ ਕਰਨ ਅਤੇ ਉਹਨਾਂ ਪੈਸਿਆਂ ਨੂੰ ਆਪਣੇ ਹਿੱਤਾਂ ਲਈ ਇਸਤੇਮਾਲ ਕਰਨ ਦਾ ਵੀ ਅਕਾਲੀ ਦਲ ਤੇ ਇਲਜ਼ਾਮ ਲਗਾਇਆ ਹੈ।  ਬਾਈਟ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਲੁਧਿਆਣਾ ਇਸ ਤੋਂ ਇਲਾਵਾ ਲੁਧਿਆਣਾ ਦੇ ਆਰਓਬੀ ਪ੍ਰੋਜੈਕਟ ਦੇ ਮਾਮਲੇ ਵਿੱਚ ਬੋਲਦੇ ਹੋਏ ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਉਹ ਨਿਗਮ ਕਮਿਸ਼ਨਰ ਨੂੰ ਮਾਮਲੇ ਵਿੱਚ ਦਖਲ ਦੇ ਕੇ ਕਾਰਵਾਈ ਦੀ ਮੰਗ ਕਰਦੇ ਨੇ ਕਿ ਆਹ ਕਿ ਜੇਕਰ ਇਸ ਉੱਤੇ ਗੌਰ ਨਾ ਕੀਤਾ ਗਿਆ ਤਾਂ ਉਹ ਇਸ ਬਾਬਤ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕਰਨਗੇ। ਨਾਲ ਹੀ ਉਹਨਾਂ ਲੁਧਿਆਣਾ ਦੇ ਹਲਕਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਤੇ ਵੀ ਵੱਡਾ ਹਮਲਾ ਕੀਤਾ ਹੈ। ਕਿਆ ਕੀ ਮੁੱਖ ਮੰਤਰੀ ਨੇ ਇਸ ਆਰ ਓ ਬੀ ਪ੍ਰੋਜੈਕਟ ਦਾ ਉਦਘਾਟਨ ਰਿਕਸ਼ੇ ਵਾਲੇ ਤੋਂ ਕਰਵਾਉਣ ਲਈ ਕਿਹਾ ਸੀ ਪਰ ਲੁਧਿਆਣਾ ਦੇ ਵਿਧਾਇਕ ਆਪਸ ਵਿੱਚ ਹੀ ਇਸ ਦਾ ਰੀਵਨ ਕੱਟਦੇ ਹੋਏ ਨਜ਼ਰ ਆਏ ਨੇ। 

 

Post a Comment

Post a Comment (0)

Previous Post Next Post