ਅੰਮ੍ਰਿਤਸਰ ( Rajan ) :- ਅੰਮ੍ਰਿਤਸਰ ਪੁਲਿਸ ਵੱਲੋਂ ਨਸ਼ੇ ਦੇ ਵੱਡੇ ਡਰੱਗ ਸਰਗਨਾ ਮਨਜੀਤ ਉਰਫ਼ ਮੰਨਾ ਅਤੇ ਲਵਜੀਤ ਉਰਫ਼ ਲਵ ਨੂੰ 3 ਹੋਰ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 3 ਕਿਲੋ ਹੈਰੋਇਨ, 5.25 ਲੱਖ ਰੁਪਏ ਦੀ ਡਰੱਗ ਮਨੀ ਸਮੇਤ 3 ਕਾਰਾਂ ਬਰਾਮਦ ਕੀਤੀਆਂ ਗਈਆਂ।ਉਕਤ ਅਪਰਾਧੀ 260 ਕਿਲੋ ਹੈਰੋਇਨ ਜ਼ਬਤ ਵਿੱਚ ਡੀ.ਆਰ.ਆਈ ਮੁੰਬਈ ਅਤੇ 356 ਕਿਲੋ ਹੈਰੋਇਨ ਜ਼ਬਤ ਵਿੱਚ ਦਿੱਲੀ ਸਪੈਸ਼ਲ ਸੈੱਲ ਨੂੰ ਮੋਸਟ ਵਾਂਟੇਡ ਸਨ। ਦੋਵੇਂ 2015 ਤੋਂ ਫਰਾਰ ਸਨ ਅਤੇ ਉਨ੍ਹਾਂ ਖਿਲਾਫ ਦਰਜਨ ਦੇ ਕਰੀਬ ਕੇਸ ਦਰਜ ਹਨ।ਇਨ੍ਹਾਂ ਕੋਲ ਲਖਨਊ ਦੇ ਲਖੀਮਪੁਰ ਖੇੜੀ, ਯੂਪੀ ਦੇ ਪਤੇ 'ਤੇ ਜਾਅਲੀ ਪਾਸਪੋਰਟ ਬਣਵਾਏ ਹੋਏ ਸਨ। ਉਹ ਹਵਾਲਾ ਨੈੱਟਵਰਕ ਵਿਚ ਵੀ ਸ਼ਾਮਲ ਸਨ।
Post a Comment