ਲੁਧਿਆਣਾ ( ਰਾਜਨ) : ਦਸੰਬਰ ਦੇ ਅਖ਼ੀਰਲੇ ਮਹੀਨਿਆਂ ਨੂੰ ਸਰਬੰਸ ਦਾਨੀ ਦਸਵੀ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰਿਕ ਵਿਛੋੜੇ ਦੇ ਦਿਨ ਚਲ ਰਹੇ ਹਨ | ਇਹਨਾਂ ਦਿਨਾਂ ਵਿਚ ਗੁਰੂ ਸਾਹਿਬ ਦੇ ਪਰਿਵਾਰ ਨੂੰ ਜਾਲਮਾਂ ਦੁਆਰਾ ਸ਼ਹੀਦ ਕੀਤਾ ਗਿਆ | ਅੱਜ ਦੇ ਦਿਨ ਛੋਟੇ ਸਾਹਿਬਜਾਦਿਆ ਅਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਅੱਜ ਗਿਆਨ ਸਿੰਘ ਰਾੜੇਵਾਲਾ ਮਾਰਕੀਟ ਵਲੋਂ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ/ਚਾਹ ਦਾ ਲੰਗਰ ਲਗਾਇਆ ਗਿਆ | ਜਿਥੇ ਸ਼ਬਦ ਕੀਰਤਨ ਰਾਹੀਂ ਲੋਕਾਂ ਨੂੰ ਉਹਨਾਂ ਦੀ ਸ਼ਹੀਦੀ ਦੀ ਯਾਦਗਾਰੀ ਸ਼ਬਦ ਸੁਣਾਏ ਗਏ | ਇਸ ਮੌਕੇ ਤੇ ਦੁੱਧ/ਚਾਹ, ਰਸ਼/ਬਿਸਕੁਟ ਦਾ ਖੁੱਲ੍ਹਾ ਲੰਗਰ ਲਗਾਇਆ ਗਿਆ | ਜਿਥੇ ਹਜਾਰਾਂ ਦੀ ਗਿਣਤੀ ਵਿਚ ਲੋਕਾਂ ਨੇ ਲੰਗਰ ਛਕਿਆ |
ਇਸ ਮੌਕੇ ਤੇ ਮੀਡੀਆ ਨੂੰ ਸੰਬੋਧਨ ਕਰਦਿਆਂ ਗਿਆਨ ਸਿੰਘ ਰਾੜੇਵਾਲਾ ਮਾਰਕੀਟ ਦੇ ਜਨਰਲ ਸਕੱਤਰ ਸੰਜੀਵ ਬਿੱਟੂ ਨੇ ਕਿਹਾ ਕਿ ਇਸ ਦਿਨ ਸਾਨੂੰ ਵੱਧ ਚੜ ਕੇ ਲੰਗਰ ਅਤੇ ਗੁਰੂ ਦਾ ਨਾਮ ਜਪਣਾ ਚਾਹੀਦਾ ਹੈ | ਦਸੰਬਰ ਦੇ ਅਖ਼ੀਰਲੇ ਦਿਨ ਸਾਹਿਬਜਾਦਿਆ ਅਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਹੀਦ ਕੀਤਾ ਗਿਆ ਸੀ | ਉਹਨਾਂ ਨੂੰ ਯਾਦ ਕਰਦਿਆਂ ਆਪਣੇ ਬੱਚਿਆਂ ਨੂੰ ਉਹਨਾਂ ਦੀ ਸ਼ਹੀਦੀ ਵਾਰੇ ਜਾਣੂ ਕਰਵਉਣਾ ਚਾਹੀਦਾ ਹੈ | ਇਸ ਮੌਕੇ ਤੇ ਸੁਨਹਿਰਾ ਭਾਰਤ ਪਾਰਟੀ ਦੇ ਨੈਸ਼ਨਲ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਜੀ ਨੇ ਦੱਸਿਆ ਸਾਹਿਬਜਾਦਿਆ ਦੀ ਸ਼ਹੀਦੀ ਵਾਰੇ ਸਕੂਲੀ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਹੈ ਜਿਨ੍ਹਾਂ ਦੀ ਸ਼ਹੀਦੀ ਕਰਕੇ ਅਸੀਂ ਅੱਜ ਆਪਣੇ ਬੱਚਿਆਂ ਵਿਚ ਸੁਖਮਈ ਜੀਵਨ ਬਤੀਤ ਕਰ ਰਹੇ ਹਾਂ | ਸਾਡੀ ਰੱਖਿਆ ਖਾਤਿਰ ਗੁਰੂ ਸਾਹਿਬ ਜੀ ਨੇ ਆਪਣੇ ਚਾਰੇ ਪੁੱਤਰ ਅਤੇ ਮਾਤਾ ਜੀ ਸ਼ਹੀਦ ਕਰਵਾ ਲਏ ਪਰ ਸਿੱਖੀ ਧਰਮ ਤੋਂ ਪਿੱਛੇ ਨਹੀਂ ਹਟੇ | ਇਸ ਲਈ ਸਾਨੂੰ ਇਸ ਸਾਹਿਦਿਤ ਨੂੰ ਸਾਨੂੰ ਪੂਰੀ ਦੁਨੀਆ ਦੇ ਕੋਨੇ ਕੋਨੇ ਵਿੱਚ ਪਹੁੰਚਾਉਣਾ ਚਾਹੀਦਾ ਹੈ | ਇਸ ਮੌਕੇ ਤੇ ਗਿਆਨ ਸਿੰਘ ਰਾੜੇਵਾਲਾ ਮਾਰਕੀਟ ਤੋਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੰਜੀਵ ਬਿੱਟੂ, ਸੁਨਹਿਰਾ ਭਾਰਤ ਪਾਰਟੀ ਦੇ ਨੈਸ਼ਨਲ ਪ੍ਰਧਾਨ ਸ਼੍ਰੀ ਰਾਕੇਸ਼ ਕੁਮਾਰ ਜੀ, ਰੂਪ ਟ੍ਰੇਵਲ ਤੋਂ ਰਾਜਨਦੀਪ ਕੌਰ , ਡੀਸੈਂਟ ਇੱਮੀਗਰੇਸ਼ਨ , ਸਨੀ ਮਾਂਗਟ , ਰੂਬੀ ਮੱਕੜ , ਕਮਲਜੀਤ ਸਿੰਘ ਪਵਨ ਕਾਲਾ , ਰਾਕੇਸ਼ ਅਹੂਜਾ , ਰਤਨ ਸਿੰਘ , ਰਾਜ ਕੁਮਾਰ ਵਰਮਾ , ਪੰਡਿਤ ਜੀ , ਕੋਚਰ ਸੈਂਟਰੀ ਵਾਲੇ ਅਤੇ ਹੋਰ ਮੈਂਬਰ ਸਾਹਿਬਾਨ ਮੌਜਦ ਸਨ |
Post a Comment