ਅਮਿੰਤਸਰ :-( RAJAN ) ਮੁਕੱਦਮਾਂ ਨੰਬਰ 236 ਮਿਤੀ 19-12-2023 ਜੁਰਮ 379-ਬੀ ਭ:ਦ:, ਥਾਣਾ ਸਿਵਲ ਲਾਈਨ,ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:-
1. ਯੂਸਫ ਮਸੀਹ ਪੁੱਤਰ ਹਬੀਬ ਮਸੀਹ ਵਾਸੀ ਗੁਮਟਾਂਲਾ,ਅੰਮ੍ਰਿਤਸਰ, ਕੰਮ ਹਸਪਤਾਲ ਵਿੱਖੇ ਪਾਰਕਿੰਗ ਦੀ ਪਰਚੀ ਕੱਟਦਾ ਹੈ।
2. ਕਰਨ ਸਿੰਘ ਪੁੱਤਰ ਬਿੱਲਾ ਸਿੰਘ ਵਾਸੀ ਪਲਾਹ ਸਾਹਿਬ ਰੋਡ, ਗੁਮਟਾਲਾ,ਅੰਮ੍ਰਿਤਸਰ ਕੰਮ ਸ਼ੈਫ ਹੈ।
3. ਹਰਪ੍ਰੀਤ ਭਾਟੀਆ ਉਰਫ ਗੋਰਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਚਾਟੀਵਿੰਡ ਚੌਕ,ਅੰਮ੍ਰਿਤਸਰ। (ਜੈ ਸਿੰਘ ਮਾਰਕਿਟ ਕੰਮ ਕਰਦਾ) (ਤਿੰਨਾਂ ਦੀ ਉਮਰ 30 ਤੋ 35 ਸਾਲ )
ਬ੍ਰਾਮਦਗੀ:- 45,000/-ਰੁਪਏ, ਅਤੇ 02 ਮੋਟਰਸਾਈਕਲ।
ਇਹ ਮੁਕੱਦਮਾਂ ਮੁਦੱਈ ਵਿਪਨ ਕੁਮਾਰ ਵਾਸੀ ਚਾਂਦ ਐਵੀਨਿਊ, ਫਤਿਹਗੜ ਚੂੜੀਆ ਰੋਡ ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਹੋਇਆ ਕਿ ਉਹ ਮਿਤੀ 18-12-2023 ਵਕਤ ਕ੍ਰੀਬ 09:00 PM ਵਜੇ ਮੈ ਨਮਕ ਮੰਡੀ ਤੋ ਆਪਣੇ ਘਰ ਨੂੰ ਆਪਣੀ ਐਕਟਿਵਾ ਤੇ ਜਾ ਰਿਹਾ ਸੀ ਤੇ ਉਸ, ਕੋਲ ਇੱਕ ਬੈਗ ਰੰਗ ਕਾਲਾ ਸੀ ਜਿਸ ਵਿਚ 45000/- ਰੁਪਏ ਸਨ | ਜਦੋ ਉਹ, ਰਤਨ ਸਿੰਘ ਚੋਕ ਕੋਲ ਪੁੱਜਾ ਤਾ ਪਿੱਛੋ ਮੋਨੇ ਵਿਅਕਤੀ ਮੋਟਰ ਸਾਇਕਲ ਤੇ ਆਏ ਤੇ ਮੋਟਰਸਾਇਕਲ ਤੋ ਉੱਤਰ ਕੇ ਉਸਦਾ ਪੈਸਿਆ ਵਾਲਾ ਬੈਗ ਲੈ ਗਿਆ। ਜਿਸਤੇ ਥਾਣਾ ਸਿਵਲ ਲਾਈਨ ਵੱਲੋਂ ਮੁਕੱਦਮਾਂ ਦਰਜ ਕਰਕੇ ਤਫ਼ਤੀਸ਼ ਅਮਲ ਵਿੱਚ ਲਿਆਂਦੀ ਗਈ।
ਪੁਲਿਸ ਪਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਮੁਕੱਦਮਾਂ ਵਿੱਚ ਖੋਹ ਕਰਨ ਵਾਲੇ 1. ਯੂਸਫ ਮਸੀਹ ਪੁੱਤਰ ਹਬੀਬ ਮਸੀਹ ਵਾਸੀ ਗੁਮਟਾਂਲਾ,ਅੰਮ੍ਰਿਤਸਰ, 2. ਕਰਨ ਸਿੰਘ ਪੁੱਤਰ ਬਿੱਲਾ ਸਿੰਘ ਵਾਸੀ ਪਲਾਹ ਸਾਹਿਬ ਰੋਡ, ਗੁਮਟਾਲਾ,ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਖੋਹ ਕੀਤੀ ਰਕਮ 45,000/-ਰੁਪਏ ਅਤੇ ਵਾਰਦਾਤ ਸਮੇਂ ਵਰਤੇ 02 ਮੋਟਰਸਾਈਕਲ ਬ੍ਰਾਮਦ ਕੀਤੇ ਗਏ ਹਨ।
ਮੁਕੱਦਮਾਂ ਦਾ ਕਿੰਗ ਪਿੰਨ ਹਰਪ੍ਰੀਤ ਭਾਟੀਆ ਉਰਫ ਗੋਰਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਚਾਟੀਵਿੰਡ ਚੌਕ,ਅੰਮ੍ਰਿਤਸਰ ਇਸਨੇ ਹੀ ਸਾਰੀ ਪਲਾਨਿੰਗ ਕੀਤੀ ਸੀ। ਇਹ ਜੈ ਸਿੰਘ ਚੌਕ ਮਾਰਿਕਟ ਵਿੱਚ ਕੰਮ ਕਰਦਾ ਹੈ ਤੇ ਇਸਨੂੰ ਪਤਾ ਸੀ ਕਿ ਮੁਕੱਦਮਾਂ ਮੁਦੱਈ ਵਿਪਨ ਕੁਮਾਰ ਪੈਸੇ ਦੀ ਕੁਲੈਕਸ਼ਨ ਕਰਦਾ ਹੈ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਤਲ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।
ਪਹਿਲਾਂ ਦਰਜ਼ ਮੁਕੱਦਮਾਂ:
ਗ੍ਰਿਫ਼ਤਾਰ ਦੋਸ਼ੀ ਹਰਪ੍ਰੀਤ ਸਿੰਘ ਦੇ ਖਿਲਾਫ਼ ਮੁਕੱਦਮਾਂ ਨੰਬਰ 34/19 ਜੁਰਮ 323,324 ਭ:ਦ:, ਥਾਣਾ ਸੀ-ਡਵੀਜ਼ਨ,ਅੰਮ੍ਰਿਤਸਰ ਵਿੱਖੇ ਦਰਜ਼ ਹੈ।
Post a Comment