LUDHIANA ( RAJAN )ਅਕਸਰ ਅਸੀਂ ਪੁਲਿਸ ਪੰਜਾਬ ਪੁਲਿਸ ਦਾ ਸਖਤ ਰਵਈਆ ਦੇਖਦੇ ਹਾਂ ,, ਅਤੇ ਪੁਲਿਸ ਅਧਿਕਾਰੀਆਂ ਨੂੰ ਚੌਂਕਾਂ ਵਿੱਚ ਚਲਾਨ ਕੱਟਦੇ ਜਾਂ ਫਿਰ ਸ਼ਰਾਰਤੀ ਅੰਸਰਾਂ ਖਿਲਾਫ ਸਖਤ ਕਾਰਵਾਈਆਂ ਕਰਦੇ ਹੋਏ ਦੇਖਦੇ ਹਾਂ। ਪਰ ਅੱਜ ਲੁਧਿਆਣਾ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਪੰਜਾਬ ਪੁਲਿਸ ਦਾ ਇੱਕ ਵੱਖਰਾ ਹੀ ਰੂਪ ਦੇਖਣ ਨੂੰ ਮਿਲਿਆ ਹੈ, ਜਿੱਥੇ ਕਿ
ਪੁਲਿਸ ਅਧਿਕਾਰੀਆਂ ਵੱਲੋਂ ਸ਼ਹੀਦੀ ਦਿਹਾੜਿਆਂ ਨੂੰ ਲੈ ਕੇ ਦੁੱਧ ਦਾ ਲੰਗਰ ਲਗਾਇਆ ਗਿਆ ਸੀ । ਅਤੇ ਲੰਗਰ ਦੀ ਸੇਵਾ ਕਰਦੇ ਹੋਏ ਖੁਦ ਪੁਲਿਸ ਮੁਲਾਜ਼ਮ ਵਰਦੀ ਅਤੇ ਬਿਨਾਂ ਵਰਦੀ ਵਿੱਚ ਨਜ਼ਰ ਆਏ। ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਸਿਰਫ ਉਹਨਾਂ ਵੱਲੋਂ ਹੀ ਕੀਤਾ ਗਿਆ ਉਪਰਾਲਾ ਨਹੀਂ ਸਗੋਂ ਸੰਗਤ ਦੇ ਸਹਿਯੋਗ ਨਾਲ ਕੀਤਾ ਗਿਆ ਉਪਰਾਲਾ ਹੈ , ਅਤੇ ਵੱਖ-
ਵੱਖ ਦਿਨਾਂ ਮੁਤਾਬਿਕ ਪਹਿਲਾਂ ਵੀ ਉਹ ਅਜਿਹੀਆਂ ਸੇਵਾਵਾਂ ਨਿਭਾ ਚੁੱਕੇ ਹਨ। ਪਰ ਖੁਦ ਬਾਰੇ ਜਿਆਦਾ ਨਾ ਬੋਲ ਕੇ ਦੂਜਿਆਂ ਦੀ ਤਾਰੀਫ ਕਰਦੇ ਨਜ਼ਰ ਆਏ। ਪਰ ਉੱਥੇ ਹੀ ਜੋ ਲੋਕ ਲੰਗਰ ਛਕ ਰਹੇ ਸਨ ਉਹਨਾਂ ਨੇ ਜਰੂਰ ਪੁਲਿਸ ਮੁਲਾਜ਼ਮਾਂ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ। ਇਹੋ ਜਿਹੇ ਉਪਰਾਲੇ ਦੇ ਨਾਲ ਲੋਕਾਂ ਤੇ ਪੁਲਿਸ ਵਿਚਕਾਰ ਵੱਧ ਰਹੇ ਫਰਕ ਨੂੰ ਘਟਾਇਆ ਜਾ ਸਕਦਾ ਹੈ।
Post a Comment