ਗੁਰੂਸਰ ਸੁਧਾਰ, (Rajan ) ਸਤਿਗੁਰੂ ਰਵਿਦਾਸ ਵੈਲਫੇਅਰ ਮਿਸ਼ਨ ਔਰਗੇਨਾਈਜੇਸ਼ਨ (ਰਾਜਿ:) ਪੰਜਾਬ ਵਲੋਂ ਸਾਹਿਬਜਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪਿੰਡ ਅੇਤੀਆਣਾ ਦੀ ਨਗਰ ਪੰਚਾਇਤ ਅਤੇ ਨਿਵਾਸੀਆ ਦੇ ਸਹਿਯੋਗ ਸਦਕਾ ਚਮਕੌਰ ਦੀ ਗੜੀ ਦੇ ਸ਼ਹੀਦ ਬਾਬਾ ਮਦਨ ਸਿੰਘ ਜੀ ਗੁਰਦਵਾਰਾ ਸਾਹਿਬ ਪਿੰਡ ਐਤੀਆਣਾ ਵਿੱਖੇ ਫ੍ਰੀ ਮੈਡੀਕਲ ਅਤੇ ਅੱਖਾਂ ਦੀ ਜਾਂਚ ਦਾ ਕੈਂਪ ਲਗਾਇਆ ਗਿਆ।ਕੈਂਪ ਦਾ ਉਦਘਾਟਨ ਪਿੰਡ ਦੇ ਸਰਪੰਚ ਲਖਵੀਰ ਸਿੰਘ ਵਲੋਂ ਕੀਤਾ ਗਿਆ ਅਤੇ ਉਹਨਾਂ ਮਾਲੀ ਸਹਾਇਤਾ ਵੀ ਦਿੱਤੀ।ਡਾ.ਹਰਜੀਤ ਸਿੰਘ ਖੰਨਾ,ਡਾ.ਦਲਜੀਤ ਸ਼ਰਮਾ,ਡਾ.ਹਿੰਮਤ ਕੁਮਾਰ,ਡਾ.ਰਘਬੀਰ ਸਿੰਘ ਰਾਜ,ਡਾ. ਸੁਖਮਨਮੀਤ ਕੌਰ, ਭਗਤ ਨਾਮਦੇਵ ਡੇਂਟਲ ਹੌਸਪੀਟਲ,ਬਲਜੀਤ ਸਿੰਘ ਜੀ.ਕੇ. ਲੈਬ ਵੱਲੋਂ ਲੋੜਵੰਦਾਂ ਨੂੰ ਆਪਣਿਆਂ ਸੇਵਾਵਾਂ ਦਿਤੀਆਂ।ਸੰਸਥਾ ਦੇ ਪ੍ਰਧਾਨ ਲੱਕੀ ਤੂਰ ਦੱਸਿਆ ਕਿ ਸੰਸਥਾ ਸਤਿਗੁਰੂ ਰਵਿਦਾਸ ਵੈਲਫੇਅਰ ਮਿਸ਼ਨ ਔਰਗੇਨਾਈਜੇਸ਼ਨ ਵੱਲੋਂ ਹਰ ਮਹੀਨੇ ਐਤਵਾਰ ਨੂੰ ਲਗਾਏ ਜਾਂਦੇ ਕੈਂਪ ਨੂੰ ਸਫਲ ਬਣਾਉਣ ਵਿੱਚ ਐਨ.ਆਰ.ਆਈ. ਵੀਰ ਚੇਅਰਮੈਨ ਪੱਪੂ ਅਸਟਰੀਆ,ਗੁਰਪ੍ਰੀਤ ਕੌਰ ਭੁੱਲਰ ਅਸਟਰੀਆ,ਰਾਮ ਜੀ ਦਾਸ ਯੂ.ਕੇ,ਲੱਡੂ ਪੈਰਿਸ,ਧਰਮਿੰਦਰ ਮੇਹਮੀ ਕੁਵੈਤ ਸਮੇਤ ਸਮੁੱਚੀ ਟੀਮ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਂਦਾ ਹੈ।ਉਹਨਾਂ ਇਹ ਵੀ ਦੱਸਿਆ ਕਿ ਜੇ ਕਿਸੇ ਨੇ ਮੈਡੀਕਲ ਕੈਂਪ ਨੂੰ ਮੁਫ਼ਤ ਆਪਣੇ ਇਲਾਕੇ ਵਿਚ ਲਾਗਵਾਉਣਾ ਹੋਵੇ ਉਹਨਾਂ ਨਾਲ 9592780444,9217593111 ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਮੌਕੇ ਪਿੰਡ ਦੇ ਹੋਰਨਾਂ ਪਤਵੰਤੇ ਸੱਜਣਾਂ ਸਮੇਤ ਗੁਰਮੇਲ ਸਿੰਘ,ਅਵਤਾਰ ਸਿੰਘ, ਪਰਮਜੀਤ ਸਿੰਘ,ਬਲਦੇਵ ਸਿੰਘ,ਕੁਲਵੰਤ ਸਿੰਘ,ਬਲੋਰ ਸਿੰਘ, ਗੁਰਜੀਤ ਸਿੰਘ,ਲਖਵੀਰ ਸਿੰਘ,ਰਵਿੰਦਰ ਸਿੰਘ,ਲਵਪ੍ਰੀਤ ਸਿੰਘ,ਬਿੱਕਰ ਸਿੰਘ,ਅਕਾਸ਼ ਦੀਪ ਅਤੇ ਸੰਸਥਾ ਦੇ ਪ੍ਰਧਾਨ ਲੱਕੀ ਤੂਰ,ਐਡਵੋਕੇਟ ਬਲਰਾਜ ਸਿੰਘ,ਮਨਦੀਪ ਸਿੰਘ ਪਮਾਲੀ, ਇੰਦਰਪਾਲ ਸਿੰਘ ਦਸ਼ਓਂਦਾ ਸਿੰਘ ਸੁਨੇਤ,ਤੀਰਥ ਸਿੰਘ ਨਿੱਕਾ,ਹਰਪ੍ਰੀਤ ਕਹਨੁਪਰ, ਰਵਿੰਦਰ ਕੌਰ ਹੈੱਡ ਟੀਚਰ ਪਮਾਲੀ,ਸੁੱਖਵਿੰਦਰ ਕੌਰ, ਸੁੱਖਵਿੰਦਰ ਸਿੰਘ ਸਹੌਲੀ,ਨੁਰੰਗ ਸਿੰਘ ਆਲਮਗੀਰ,ਕਰਨੈਲ ਸਿੰਘ ਸਹੌਲੀ ਹਾਜ਼ਰ ਸਨ।
Post a Comment