ਗੁਰੂਸਰ ਸੁਧਾਰ ( RAJAN ) ਇਲਾਕੇ ਦੀ ਮੰਨੀ ਪ੍ਰਮੰਨੀ ਵਿਦਿਅਕ ਸੰਸਥਾ ਜੀ.ਐਚ.ਜੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਗੁਰੂਸਰ ਸੁਧਾਰ, ਜ਼ਿਲ੍ਹਾ ਲੁਧਿਆਣਾ ਵਿਖੇ ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਸ. ਪਵਨਜੀਤ ਸਿੰਘ ਗਿੱਲ ਅਤੇ ਡਾਇਰੈਕਟਰ ਜਗਰਾਜ ਸਿੰਘ ਧਾਲੀਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਲਾਨਾ ਅਥਲੈਟਿਕਸ ਮੀਟ ਦਾ ਅਯੋਜਨ ਕੀਤਾ ਗਿਆ।ਇਸ ਅਥਲੈਟਿਕਸ ਮੀਟ 'ਚ ਸਕੂਲ ਦੇ 120 ਵਿਦਿਆਰਥੀਆਂ ਨੂੰ ਚਾਰ ਜੋਨਾਂ ਸਤਲੁਜ,ਰਾਵੀ ,ਬਿਆਸ ,ਚਨਾਬ ਹਾਊਸਾਂ ਵਿੱਚ ਵੰਡਿਆ ਗਿਆ ,ਮੀਟ 'ਚ ਚਾਰੇ ਹਾਊਸਾਂ ਦੇ ਸਕੂਲੀ ਖਿਡਾਰੀਆਂ ਵੱਲੋਂ ਸ਼ਾਨਦਾਰ ਖੇਡ ਪ੍ਰਦਰਸ਼ਨ ਕੀਤਾ ਗਿਆ,ਇਸ ਅਥਲੈਟਿਕਸ ਮੀਟ 'ਚ ਚਨਾਬ ਹਾਊਸ ਦੇ ਖਿਡਾਰੀਆਂ ਵੱਲੋਂ ਪਹਿਲਾਂ ਸਥਾਨ ਪ੍ਰਾਪਤ ਕਰਕੇ ਓਵਰਆਲ ਟਰਾਫੀ ਜਿੱਤੀ। ਸਕੂਲ ਪ੍ਰਬੰਧਕ ਕਮੇਟੀ ਪ੍ਰਧਾਨ ਪਵਨਜੀਤ ਸਿੰਘ ਗਿੱਲ, ਐਡਵੋਕੇਟ ਸਰਬਜੀਤ ਸਿੰਘ ਸਿੱਧੂ, ਡਾ. ਜੇ.ਐਸ ਬਰਾੜ,ਸਾਧੂ ਸਿੰਘ ਗਿੱਲ, ਹਰਦਿਆਲ ਸਿੰਘ ਲਿੱਟ, ਇੰਦਰਜੀਤ ਸਿੰਘ ਗਿੱਲ, ਮਿਹਰ ਸਿੰਘ ਧਾਲੀਵਾਲ,ਪ੍ਰਿੰ: ਰਾਜਵਿੰਦਰ ਕੌਰ ਗਿੱਲ, ਪ੍ਰਿੰ: ਨੀਰੂ ਬਾਲਾ,ਪ੍ਰਿੰ: ਪਰਮਜੀਤ ਸਿੰਘ ਮੋਹੀ,ਪ੍ਰਿੰ: ਪ੍ਰਗਟ ਸਿੰਘ ਗਰਚਾ ਵੱਲੋਂ ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਕੀਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਹਰੀ ਸਿੰਘ ਯੂ.ਐਸ.ਏ, ਤ੍ਰਿਲੋਚਨ ਸਿੰਘ ਸਾਬਕਾ ਡਾਇਰੈਕਟਰ ਪੁੱਡਾ,ਡਾ.ਅਮਨਦੀਪ ਕੌਰ ਅਤੇ ਸ਼੍ਰੀਮਤੀ ਪਰਮਿੰਦਰ ਕੌਰ ਨੇ 'ਸ.ਭਜਨ ਸਿੰਘ ਮੈਮੋਰੀਅਲ ਟਰੱਸਟ' ਵੱਲੋਂ ਸੈਸਨ 2021-22 ਦੇ ਤਿੰਨ ਵਿਦਿਆਰਥੀਆਂ ਨੂੰ ਇੱਕ ਲੱਖ ਰੁਪਏ ਅਤੇ ਸੈਸ਼ਨ 2022-23 ਦੇ ਦੋ ਵਿਦਿਆਰਥੀਆਂ ਨੂੰ ਅੱਸੀ ਹਜ਼ਾਰ ਦੇ ਚੈਕ ਤਕਸੀਮ ਕੀਤੇ। ਡਾਇਰੈਕਟਰ ਧਾਲੀਵਾਲ ਨੇ ਦੱਸਿਆ ਕਿ ਟਰੱਸਟ ਵੱਲੋਂ ਪਿਛਲੇ ਨੌਂ ਸਾਲ ਤੋਂ ਸਾਇੰਸ ਗਰੁੱਪ ਦੇ ਦੋ ਟਾਪਰ ਵਿਦਿਆਰਥੀਆਂ ਨੂੰ ਚਾਲੀ -ਚਾਲੀ ਹਜ਼ਾਰ ਦੀ ਨਕਦ ਇਨਾਮੀ ਰਾਸ਼ੀ ਦਿੱਤੀ ਜਾਂਦੀ ਹੈ ਅਤੇ ਭਵਿੱਖ ਅੰਦਰ ਵੀ ਇਸ ਸਹਾਇਤਾ ਰਾਸ਼ੀ ਨੂੰ ਜਾਰੀ ਰੱਖਣ ਦਾ ਭਰੋਸਾ ਦਿੱਤਾ ਗਿਆ। ਇਸ ਦੇ ਨਾਲ ਹੀ ਸਮਾਗਮ 'ਚ ਰਣਜੀਤ ਸਿੰਘ ਜੱਗਾ ਯੂ ਐਸ ਏ ਵੱਲੋਂ ਸਕੂਲ ਨੂੰ ਇੱਕ ਲੱਖ ਰੁਪਏ, ਜਸਵਿੰਦਰ ਸਿੰਘ ਯੂਐਸਏ ਨੇ 50 ਹਜ਼ਾਰ ,ਡਾ ਹਮੀਰ ਸਿੰਘ ਯੂਐਸਏ ਨੇ 10 ਹਜ਼ਾਰ,ਦੇਵੀ ਦਿਆਲ ਸਮਾਧ ,ਦੀਪ ਸਿੰਘ ਦੀਪਾ ਕੈਨੇਡਾ ਵੱਲੋਂ ਸਕੂਲ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ। ਸਕੂਲ ਡਾਇਰੈਕਟਰ ਜਗਰਾਜ ਸਿੰਘ ਧਾਲੀਵਾਲ ਅਤੇ ਪ੍ਰਬੰਧਕ ਕਮੇਟੀ ਨੇ ਆਏ ਮੁੱਖ ਮਹਿਮਾਨਾਂ ਅਤੇ ਐਨਆਰਆਈਜ਼ ਵੱਲੋਂ ਸਕੂਲ ਨੂੰ ਦਿੱਤੀ ਮਾਲੀ ਸਹਾਇਤਾ ਲਈ ਸ਼ਖ਼ਸੀਅਤਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਚਿੰਨ੍ਹ ਭੇਂਟ ਕੀਤੇ ਗਏ। ਸਕੂਲ ਪ੍ਰਿੰਸੀਪਲ ਮੈਡਮ ਨੀਰੂ ਬਾਲਾ ਨੇ ਇਸ ਸਮਾਗਮ ਦੇ ਆਯੋਜਨ 'ਚ ਦਿੱਤੇ ਭਰਵੇਂ ਸਹਿਯੋਗ ਲਈ ਸਮੁੱਚੀ ਸਕੂਲ ਪ੍ਰਬੰਧਕ ਕਮੇਟੀ, ਪਿੰਡ ਦੇ ਐਨ.ਆਰ.ਆਈਜ ਅਤੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਸਮੁਚੇ ਸਕੂਲੀ ਸਟਾਫ ਵੱਲੋਂ ਧੰਨਵਾਦ ਕੀਤਾ ਗਿਆ।ਅਖੀਰ ਸਕੂਲੀ ਵਿਦਿਆਰਥੀਆਂ ਵੱਲੋਂ ਮਲਵਈ ਗਿੱਧੇ ਦੀ ਪੇਸ਼ਕਾਰੀ ਕੀਤੀ ਗਈ।ਮੁੱਖ ਮਹਿਮਾਨਾਂ,ਸਕੂਲੀ ਸਟਾਫ਼ ਤੇ ਵਿਦਿਆਰਥੀਆਂ ਨੇ ਪੂਰੇ ਸਮਾਗਮ ਦਾ ਭਰਪੂਰ ਆਨੰਦ ਮਾਣਿਆ।
ਸਮਾਗਮ ਦੌਰਾਨ ਹਾਜ਼ਿਰ ਮੁੱਖ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਦੇ ਹੋਏ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਵਨਜੀਤ ਸਿੰਘ ਗਿੱਲ, ਡਾਇਰੈਕਟਰ ਜਗਰਾਜ ਸਿੰਘ ਧਾਲੀਵਾਲ,ਪ੍ਰਿੰ: ਰਾਜਵਿੰਦਰ ਕੌਰ ਗਿੱਲ,ਪ੍ਰਿੰ: ਨੀਰੂ ਬਾਲਾ ਆਦਿ
Post a Comment