Designed And Powered By Manish Kalia 9888885014 Ⓒ Copyright @ 2023 - All Rights Reserved


 

ਯੁਵਕ ਸੇਵਾਵਾਂ ਵਿਭਾਗ ਲੁਧਿਆਣਾ ਵੱਲੋਂ 10 ਰੋਜ਼ਾ ਅੰਤਰਰਾਜ਼ੀ ਦੌਰਾ ਕਰਵਾਇਆ ਗਿਆ


ਲੁਧਿਆਣਾ ( Rajan ) - ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ, ਪੰਜਾਬ (ਚੰਡੀਗੜ੍ਹ) ਵਲੋਂ ਜਾਰੀ ਦਿਸ਼ਾ ਨਿਰਦੇਸ਼ਾ ਤਹਿਤ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ, ਲੁਧਿਆਣਾ ਦੀ ਅਗਵਾਈ ਵਿੱਚ ਦਸ ਦਿਨਾ ਦਾ ਅੰਤਰਰਾਜ਼ੀ ਦੌਰਾ ਕਰਵਾਇਆ ਗਿਆ, ਜਿਸ ਵਿੱਚ ਤਿੰਨ ਜ਼ਿਲ੍ਹਿਆਂ ਦੇ (ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ) ਦੇ ਯੂਥ ਕਲੱਬਾਂ ਦੇ 72 ਭਾਗੀਦਾਰਾ ਨੇ ਭਾਗ ਲਿਆ।

ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਨੇ ਦੱਸਿਆ ਕਿ ਇਹ ਦੋਰਾ 12 ਦਸੰਬਰ ਤਂੋ 21 ਦਸੰਬਰ ਤੱਕ ਹੈਦਰਾਬਾਦ (ਤੇਲੰਗਨਾਂ) ਵਿਖੇ ਕਰਵਾਇਆ ਗਿਆ ਅਤੇ ਇਸ ਟੂਰ ਦਾ ਸਾਰਾ ਖਰਚਾ ਵਿਭਾਗ ਵੱਲੋਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅੰਤਰਰਾਜ਼ੀ ਦੋਰਿਆਂ ਦਾ ਮੁੱਖ ਮੰਤਵ ਦੂਸਰੇ ਰਾਜ਼ਾ ਦੇ ਸਭਿਆਚਾਰ, ਪ੍ਰੰਪਰਾਵਾਂ, ਕਲਾ ਕ੍ਰਿਤੀਆ, ਰਹਿਣ-ਸਹਿਣ, ਖਾਣ ਪੀਣ ਆਦਿ ਬਾਰੇ ਜਾਣਕਾਰੀ ਲੈਂਦਿਆਂ ਆਪਣੇ ਸੱਭਿਆਚਾਰ ਬਾਰੇ ਜਾਣੂ ਕਰਵਾਉਣਾ ਹੈ।
ਇਸ ਸਮੇਂ ਦੋਰਾਨ ਦਿੱਲੀ ਵਿਖੇ ਭਾਗੀਦਾਰਾਂ ਨੂੰ ਗਾਲਿਬ ਦੀ ਮਜ਼ਾਰ, ਹਿੰਮਾਯੂੰ ਦਾ ਮਕਬਰਾ,ਲਾਲ ਕਿਲਾ,ਜਾਮਾ ਮਸਜਿਦ ਅਤੇ ਹੈਦਰਾਬਾਦ ਵਿਖੇ ਚਾਰਮੀਨਾਰ, ਗੋਲਕੁੰਡਾ ਕਿਲਾ, ਲੁੰਬਨੀ ਪਾਰਕ, ਬਿਰਲਾ ਮੰਦਿਰ, ਨਹਿਰੂ ਚਿੜੀਆ ਘਰ, ਮਿਉਜੀਅਮ , ਐਨ.ਟੀ.ਆਰ ਗਾਰਡਨ, ਅਮਰਜੋਤੀ, ਫਿਲਮ ਸਿਟੀ ਆਦਿ ਸਥਾਨ ਦਿਖਾਏ ਗਏ। ਵਿਖਾਈ ਗਈ।
ਇਸ ਦੋਰਾਨ ਬਲਕਾਰ ਸਿੰਘ, ਗੁਰਜੀਤ ਕੌਰ, ਸੁਪਰਜੀਤ ਕੋਰ ਅਤੇ ਪਰਮਵੀਰ ਸਿੰਘ ਨੇ ਭਾਗੀਦਾਰਾਂ ਵਿੱਚ ਅਨੁਸਾਸ਼ਨ ਨੂੰ ਬਣਾਈ ਰੱਖਣ ਲਈ ਆਪਣੀ ਅਹਿਮ ਭੁਮਿਕਾ ਨਿਭਾਈ।


 
 

Post a Comment

Post a Comment (0)

Previous Post Next Post