ਮਿਡ-ਡੇ-ਮੀਲ ਵਰਕਰ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੂੰ ਪੋਸਟਿਕ ਖਾਣਾ ਖੁਆਉਣ ਲਈ ਜੀ ਤੋੜ ਮਿਹਨਤ ਕਰਦੇ ਹਨ ਪਰ ਇਹਨਾਂ ਨੂੰ ਬਦਲੇ ਦੇ ਵਿੱਚ ਪ੍ਰਤੀ ਮਹੀਨਾ ਮਹਿਜ਼ ਤਿੰਨ ਹਜ਼ਾਰ ਰੁਪਏ ਤਨਖਾਹ ਦਿੱਤੀ ਜਾਂਦੀ ਹੈ, ਮਹਿੰਗਾਈ ਦੇ ਯੁੱਗ ਦੇ ਵਿਚ ਏਨੀ ਘੱਟ ਤਨਖਾਹ ਦੇ ਵਿੱਚ ਗੁਜਾਰਾ ਕਰਨਾ ਵੀ ਮੁਸ਼ਕਿਲ ਹੈ, ਜਦੋਂ ਕਿ ਇਹ ਵਰਕਰ ਸਾਰਾ ਦਿਨ ਕੰਮ ਤੇ ਲੱਗੇ ਰਹਿੰਦੇ ਹਨ, ਅੱਜ ਸਿੱਖਿਆ ਵਿਭਾਗ ਅਤੇ ਪੰਜਾਬ ਸਰਕਾਰ ਇੰਨ੍ਹਾਂ ਮਿਡ ਡੇ ਮੀਲ ਵਰਕਰਾਂ ਵੱਲੋਂ ਪੰਜਾਬ ਭਰ ਦੇ ਵਿੱਚ ਇਹ ਅਪੀਲ ਕੀਤੀ ਗਈ ਹੈ ਕਿ ਉਨ੍ਹਾਂ ਦੀਆਂ ਤਨਖਾਹ ਵਧਾਈ ਜਾਵੇ, ਸਕੂਲ ਵਿੱਚ ਉਨ੍ਹਾਂ ਤੋਂ ਹੋਰ ਕੰਮ ਵਾਧੂ ਨਾ ਲਿਆ ਜਾਵੇ, ਸਾਲ ਵਿੱਚ ਦੋ ਵਾਰ ਦੀਆਂ ਦਿੱਤੀਆਂ ਜਾਣ, ਕੰਮ ਪੂਰਾ ਹੋਣ ਤੇ ਸਕੂਲ ਬਿਠਾਉਣ ਦੀ ਥਾਂ ਛੁੱਟੀ ਦਿੱਤੀ ਜਾਵੇ, ਜਣੇਪੇ ਦੀ ਛੁੱਟੀ ਦਿੱਤੀ ਜਾਵੇ, ਇਸ ਤੋਂ ਇਲਾਵਾ ਮਿਡ-ਡੇ-ਮੀਲ ਕੁੱਕ ਅਤੇ ਵਰਕਰਾਂ ਦਾ ਈ ਐਸ ਆਈ ਕਾਰਡ ਵੀ ਬਣਾਇਆ ਜਾਵੇ। ਅੱਜ ਲੁਧਿਆਣਾ ਵਿੱਚ ਮੰਗ ਪੱਤਰ ਵਰਕਰਾਂ ਵੱਲੋਂ ਸਿੱਖਿਆ ਵਿਭਾਗ ਦੇ ਡਿਪਟੀ ਸਿੱਖਿਆ ਅਫਸਰ ਨੂੰ ਦਿੱਤਾ ਗਿਆ ਅਤੇ ਆਪਣੀ ਮੰਗ ਸਰਕਾਰ ਤੱਕ ਪਹੁੰਚਾਉਣ ਦੀ ਬੇਨਤੀ ਕੀਤੀ ਗਈ
ਮਹਿੰਗਾਈ ਦੇ ਯੁੱਗ ਦੇ ਵਿੱਚ ਵੀ 3 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਤਨਖਾਹ ਤੇ ਕੰਮ ਕਰ ਰਹੇ ਮਿਡ-ਡੇਅ ਮੀਲ ਵਰਕਰਾਂ ਤੇ ਕੁੱਕ, ਕਿਹਾ ਨਾਕਾਫੀ ਘੱਟੋ-ਘੱਟ 10 ਹਜ਼ਾਰ ਕੀਤੀ ਜਾਵੇ ਤਨਖਾਹ
byPunjablive.co.in
-
0
Post a Comment