ਇੰਟਰਨੈੱਟ ਦੀ ਦੁਨੀਆ ਬਹੁਤ ਹੀ ਅਜੀਬ ਹੈ। ਇਥੇ ਕਦੋਂ ਕੀ ਦੇਖਣ ਨੂੰ ਮਿਲ ਜਾਵੇ ਇਹ ਕਹਿ ਨਹੀਂ ਸਕਦੇ। ਕਈ ਵਾਰ ਕੁਝ ਅਜਿਹੇ ਵੀਡੀਓਜ਼ ਦੇਖਣ ਨੂੰ ਮਿਲ ਜਾਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਯੂਜਰਸ ਵੀ ਹੈਰਾਨ ਹੋ ਜਾਂਦੇ ਹਨ। ਅਜਿਹਾ ਹੀ ਇਕ ਵੀਡੀਓ ਸਾਹਮਣੇ ਆ ਰਿਹਾ ਹੈ ਜਿਸ ਵਿਚ ਇਕ ਮਹਿਲਾ ਪੈਟਰੋਲ ਦਾ ਪਾਈਪ ਲੈ ਕੇ ਗੱਡੀ ਸਾਫ ਕਰਦੀ ਨਜ਼ਰ ਆ ਰਹੀ ਹੈ।
ਵੀਡੀਓ ਦੀ ਸ਼ੁਰੂਆਤ ਵਿਚ ਇਕ ਮਹਿਲਾ ਪੈਟਰੋਲ ਪੰਪ ‘ਤੇ ਖੜ੍ਹੀ ਦਿਖਾਈ ਦੇ ਰਹੀ ਹੈ। ਇਸ ਦੇਨਾਲ ਹੀ ਉਹ ਤੇਲ ਭਰਨ ਵਾਲੀ ਪਾਈਪ ਨਾਲ ਕਾਰ ਧੋਦੀ ਦਿਖ ਰਹੀ ਹੈ ਜਿਸ ਨੂੰ ਦੇਖ ਕੇ ਇੰਝ ਲੱਗ ਰਿਹਾ ਹੈ ਜਿਵੇਂ ਉਹ ਪਾਈਪ ਪੈਟਰੋਲ ਦੀ ਨਹੀਂ ਸਗੋਂ ਪਾਣੀ ਦੀ ਹੋਵੇ।
ਭਾਰਤ ਵਿਚ ਪੈਟਰੋਲ ਪੰਪਾਂ ‘ਤੇ ਕਰਮਚਾਰੀ ਮੌਜੂਦ ਹੁੰਦੇ ਹਨ ਜੋ ਤੁਹਾਡੀ ਗੱਡੀ ਵਿਚ ਤੇਲ ਭਰਨ ਦਾ ਕੰਮ ਕਰਦੇ ਹਨ ਪਰ ਕਈ ਦੇਸ਼ਾਂ ਵਿਚ ਲੋਕਾਂ ਨੂੰ ਖੁਦ ਤੋਂ ਤੇਲ ਭਰਨਾ ਹੁੰਦਾ ਹੈ ਕਿਉਂਕਿ ਇਥੇ ਕਰਮਚਾਰੀ ਨਹੀਂ ਹੁੰਦੇ। ਅਜਿਹੇ ਵਿਚ ਮਹਿਲਾ ਨੇ ਪੰਪ ‘ਤੇ ਇਹ ਹਰਕਤ ਕਰ ਦਿੱਤੀ ਜਿਸ ਦਾ ਵੀਡੀਓ ਇਨ੍ਹੀਂ ਦਿਨੀਂ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਇੰਰਨੈੱਟ ‘ਤੇ ਇਹ ਵੀਡੀਓ @NoContextHumans ਨਾਂ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਹੈ ਜਿਸ ਨੂੰ ਖੂਬ ਦੇਖਿਆ ਤੇ ਸ਼ੇਅਰ ਕੀਤਾ ਜਾ ਸਕਦਾ ਹੈ। ਸਿਰਫ 12 ਸੈਕੰਡ ਦੇ ਇਸ ਵੀਡੀਓ ਨੂੰ ਹੁਣ ਤੱਕ 8 ਮਿਲੀਅਨ ਵਾਰ ਦੇਖਿਆ ਜਾ ਚੁ4ਕਾ ਹੈ ਤੇ 40000 ਤੋਂ ਵਧ ਲੋਕ ਇਸ ਵੀਡੀਓ ਨੂੰ ਲਾਈਕ ਕਰ ਚੁੱਕੇ ਹਨ।
Post a Comment