ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰੱਖਿਆ ਮਾਮਲੇ ਵਿਚ ਮੋਦੀ ਸਰਕਾਰ ਦੇ ਕੰਮ ਦੀ ਤਾਰੀਫ ਕੀਤੀ। ਕੈਪਟਨ ਨੇ ਕਿਹਾ ਕਿ ਕੇਂਦਰ ਵਿਚ ਕਾਂਗਰਸ ਦੇ ਸ਼ਾਸਨ ਕਾਲ ਵਿਚ ਏਕੇ ਐਂਟਨੀ ਲਗਭਗ 10 ਸਾਲ ਤੱਕ ਰੱਖਿਆ ਮੰਤਰੀ ਰਹੇ ਪਰ ਉਨ੍ਹਾਂ ਨੇ ਫੌਜ ਲਈ ਇਕ ਵੀ ਕੰਮ ਨਹੀਂ ਕੀਤਾ। ਜਦੋਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਵੀਂ ਤਕਨੀਕ ਲਿਆ ਕੇ ਫੌਜ ਨੂੰ ਅਪਗ੍ਰੇਡ ਕੀਤਾ ਹੈ। ਅੱਜ ਸਾਡੇ ਕੋਲ ਰਾਫੇਲ ਤੋਂ ਲੈ ਕੇ ਕੈਰੀਅਰ ਹੈਲੀਕਾਪਟਰ ਹੈ। 1962 ਵਿਚ ਭਾਰਤ-ਚੀਨ ਯੁੱਧ ਦੌਰਾਨ ਹਥਿਆਰਾਂ ਦੀ ਕਮੀ ਸੀ।ਏਕੇ ਐਂਟਨੀ ਦੇ ਕਾਰਜਕਾਲ ਵਿਚ ਵੀ ਹਥਿਆਰਾਂ ਦੀ ਕਮੀ ਰਹੀ।
ਕੈਪਟਨ ਨੇ ਕਿਹਾ ਕਿ ਕਾਂਗਰਸ ਸ਼ਾਸਨ ਵਿਚ ਉਹ ਡਿਫੈਂਸ ਕਮੇਟੀ ਦੇ ਮੈਂਬਰ ਸਨ। ਤਤਕਾਲੀ ਰੱਖਿਆ ਮੰਤਰੀ ਏਕੇ ਐਂਟਨੀ ਨੇ ਰੱਖਿਆ ਸਾਜੋ ਸਾਮਾਨ ਦੀ ਖਰੀਦ ਨੂੰ ਲੈ ਕੇ ਕੋਈ ਕਦਮ ਨਹੀਂ ਚੁੱਕਿਆ। ਜਦੋਂ ਕਿ ਬਤੌਰ ਮੈਂਬਰ ਡਿਫੈਂਸ ਕਮੇਟੀ ਦੀਆਂ ਬੈਠਕਾਂ ਵਿਚ ਮੈਂ ਕਈ ਵਾਰ ਫੌਜ ਨੂੰ ਤੋਪਖਾਨਾ, ਸ਼ਿਪਸ, ਜਹਾਜ਼ ਦੀ ਲੋੜ ਦਾ ਮੁੱਦਾ ਚੁੱਕਿਆ ਪਰ ਕੋਈ ਸੁਣਦਾ ਹੀ ਨਹੀਂ ਸੀ।
ਇਹ ਵੀ ਪੜ੍ਹੋ : ਤਾਮਿਲਨਾਡੂ ਸਰਕਾਰ ਲਿਆਈ ਖਾਸ ਲਾਇਸੈਂਸ, ਕਾਨਫਰੰਸ ਹਾਲ ਤੋਂ ਲੈ ਕੇ ਸਪੋਰਟਸ ਸਟੇਡੀਅਮ ‘ਚ ਪਰੋਸੀ ਜਾਵੇਗੀ ਸ਼ਰਾਬ
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਤੇ ਭਾਜਪਾ ਵਿਚ ਕਾਫੀ ਫਰਕ ਹੈ। ਕਾਂਗਰਸ ਵਿਚ ਇਕ ਵਿਅਕਤੀ ਫੈਸਲਾ ਕਰਦਾ ਹੈ ਤੇ ਭਾਜਪਾ ਵਿਚ ਸਮੂਹਿਕ ਫੈਸਲਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਚੋਣ ਵਿਚ ਉਮੀਦਵਾਰ ਚੁਣਨ ਦੀ ਗੱਲ ਕੀਤੀ ਜਾਵੇ ਤਾਂ 5-6 ਲੋਕਾਂ ਦੀ ਕਮੇਟੀ ਕਾਂਗਰਸ ਵਿਚ ਬਣਾ ਦਿੱਤੀ ਜਾਂਦੀ ਸੀ ਪਰ ਇਹ ਕਮੇਟੀ ਨਾਂ ਦੀ ਹੀ ਹੁੰਦੀ ਹੈ। ਕਮੇਟੀ ਦੇ ਹੁਕਮਾਂ ਨੂੰ ਕੋਈ ਨਹੀਂ ਮੰਨਦਾ ਹੈ ਪਰ ਭਾਜਪਾ ਵਿਚ ਇਹ ਸਭ ਕੁਝ ਨਹੀਂ ਹੈ।
Post a Comment