Designed And Powered By Manish Kalia 9888885014 Ⓒ Copyright @ 2023 - All Rights Reserved


 

ਲੁਧਿਆਣਾ : ਨਸ਼ਾ ਤਸਕਰਾਂ ਨੇ ASI ‘ਤੇ ਬਾਈਕ ਚੜ੍ਹਾ ਕੀਤਾ ਗੰਭੀਰ ਜ਼ਖਮੀ, ਮਾਮਲਾ ਦਰਜ

 

ਲੁਧਿਆਣਾ ਵਿਚ ਇਕ ਏਐੱਸਆਈ ‘ਤੇ ਨਸ਼ਾ ਤਸਕਰਾਂ ਨੇ ਬਾਈਕ ਚੜ੍ਹਾ ਦਿੱਤੀ ਜਿਸ ਵਿਚ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਸਾਥੀਆਂ ਨੇ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ। ਜ਼ਖਮੀ ਏਐੱਸਆਈ ਦੇ ਚਿਹਰੇ ‘ਤੇ ਕਾਫੀ ਸੱਟਾਂ ਆਈਆਂ ਹਨ। ਪੁਲਿਸ ਨੇ ਦੋਵਾਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਵਾਂ ਖਿਲਾਫ ਐੱਨਡੀਪੀਐੱਸ ਐਕਟ ਤਹਿਤ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਪੁਲਿਸ ਨੇ ਦੋਰਾਹਾ ਇਲਾਕੇ ਵਿਚ ਨਸ਼ਾ ਤਸਕਰਾਂ ਨੂੰ ਫੜਨ ਲਈ ਨਾਕਾਬੰਦੀ ਕੀਤੀ ਹੋਈ ਸੀ। 2 ਮੁਲਜ਼ਮ ਹੈਰੋਇਨ ਲੈ ਕੇ ਬਾਈਕ ‘ਤ ਜਾ ਰਹੇ ਸਨ। ਇਸ ਦੌਰਾਨ ਪੁਲਿਸ ਨੇ ਮੁਲਜ਼ਮਾਂ ਨੂੰ ਬਾਈਕ ਰੋਕਣ ਦਾ ਇਸ਼ਾਰਾ ਦਿੱਤਾ ਪਰ ਮੁਲਜ਼ਮ ਪੁਲਿਸ ਨੂੰ ਦੇਖ ਕੇ ਭੱਜਣ ਲੱਗਾ। ਜਦੋਂ ਏਐੱਸਆਈ ਬਾਈਕ ਨੂੰ ਰੋਕਣ ਲੀ ਅੱਗੇ ਆਇਆ ਤਾਂ ਬਦਮਾਸ਼ਾਂ ਨੇ ਉਸ ‘ਤੇ ਹੀ ਬਾਈਕ ਚੜ੍ਹਾ ਦਿੱਤੀ। ਜ਼ਖਮੀ ਪੁਲਿਸ ਮੁਲਾਜ਼ਮ ਦੀ ਪਛਾਣ ਸੁਖਦੇਵ ਸਿੰਘ ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਫਰੀਦਕੋਟ : ਨਸ਼ੇ ਨੇ ਉਜਾੜਿਆ ਇਕ ਹੋਰ ਪਰਿਵਾਰ, ਓਵਰਡੋਜ਼ ਕਾਰਨ 22 ਸਾਲਾ ਨੌਜਵਾਨ ਦੀ ਮੌ.ਤ

ਸੁਖਦੇਵ ਸਿੰਘ ਸਪੈਸ਼ਲ ਬ੍ਰਾਂਚ ਵਿਚ ਤਾਇਨਾਤ ਹੈ। ਦੋਵੇਂ ਬਾਈਕ ਸਵਾਰ ਬਦਮਾਸ਼ਾਂ ਨੂੰ ਪੁਲਿਸ ਨੇ ਫੜ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸਿਕੰਦਰ ਤੇ ਮਨੀ ਵਜੋਂ ਹੋਈ ਹੈ। ਫੜੇ ਗਏ ਬਦਮਾਸ਼ਾਂ ਤੋਂ ਪੁਲਿਸ ਨੇ 70 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਫਰੀਦਕੋਟ ਤੋਂ 3 ਲੱਖ ਵਿਚ ਡਰੱਗ ਖਰੀਦਿਆ ਸੀ। ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਤਾਂ ਕਿ ਡਰੱਗ ਸਪਲਾਈ ਬਾਰੇ ਖੁਲਾਸਾ ਹੋ ਸਕੇ।

Post a Comment

Post a Comment (0)

Previous Post Next Post