PM ਮੋਦੀ ਦੇ ਲੋਕਪ੍ਰਿਯ ਪ੍ਰੋਗਰਾਮ ‘ਮਨ ਕੀ ਬਾਤ’ ਨੂੰ ਦੇਸ਼ ਦੇ 100 ਕਰੋੜ ਲੋਕ ਘੱਟ ਤੋਂ ਘੱਟ ਇਕ ਵਾਰ ਸੁਣ ਚੁੱਕੇ ਹਨ। 23 ਕਰੋੜ ਲੋਕ ਰੈਗੂਲਰ ਤੌਰ ‘ਤੇ ‘ਮਨ ਕੀ ਬਾਤ’ ਨੂੰ ਸੁਣਦੇ ਹਨ। IIM ਰੋਹਤਕ ਨੇ ‘ਮਨ ਕੀ ਬਾਤ’ ਨੂੰ ਲੈ ਕੇ ਇਕ ਸਟੱਡੀ ਦੀ ਹੈ। IIM ਦੇ ਡਾਇਰੈਕਟਰ ਧੀਰਜ ਸ਼ਰਮਾ ਤੇ ਪ੍ਰਸਾਰ ਭਾਰਤੀ ਦੇ ਸੀਈਓ ਗੌਰਵ ਦਿਵੇਦੀ ਨੇ ਦੱਸਿਆ ਕਿ ਸਟੱਡੀ ਲਈ ਡਾਟਾ ਕਲੈਕਸ਼ਨ ਹਿੰਦੀ ਦੇ ਨਾਲ-ਨਾਲ ਕਈ ਖੇਤਰੀ ਭਾਸ਼ਾਵਾਂ ਵਿਚ ਕੀਤਾ ਗਿਆ ਸੀ। ‘ਮਨ ਕੀ ਬਾਤ’ ਦਾ 100ਵਾਂ ਐਪੀਸੋਡ 30 ਅਪ੍ਰੈਲ ਨੂੰ ਪ੍ਰਸਾਰਿਤ ਹੋਵੇਗਾ।
73 ਫੀਸਦੀ ਲੋਕ ਦੇਸ਼ ਦੀ ਪ੍ਰੋਗਰੈਸ ਤੇ ਸਰਕਾਰ ਦੀ ਵਰਕਿੰਗ ਨੂੰ ਲੈ ਕੇ ਆਪਟੀਮਿਸਟਿਕ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਦੇਸ਼ ਸਹੀ ਦਿਸ਼ਾ ਵਿਚ ਜਾ ਰਿਹਾ ਹੈ। 60 ਫੀਸਦੀ ਲੋਕਾਂ ਨੇ ਰਾਸ਼ਟਰ ਨਿਰਮਾਣ ਦੇ ਕੰਮਾਂ ਵਿਚ ਯੋਗਦਾਨ ਦੇਣ ਦਾ ਜ਼ਜ਼ਬਾ ਪੈਦਾ ਹੋਇਆ। ਸਰਕਾਰ ਪ੍ਰਤੀ ਆਮ ਭਾਵਨਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਰਵੇ ਮੁਤਾਬਕ 63 ਫੀਸਦੀ ਲੋਕਾਂ ਦਾ ਰਵੱਈਆ ਸਰਕਾਰ ਪ੍ਰਤੀ ਪਾਜ਼ੀਟਿਵ ਹੋਇਆ।
59 ਫੀਸਦੀ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਭਰੋਸਾ ਸਰਕਾਰ ‘ਤੇ ਵਧਿਆ ਹੈ। 55 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਦੇਸ਼ ਦੇ ਜ਼ਿੰਮੇਵਾਰ ਨਾਗਰਿਕ ਬਣਨਗੇ। 58 ਫੀਸਦੀ ਸਰੋਤਿਆਂ ਨੇ ਕਿਹਾ ਕਿ ਉਨ੍ਹਾਂ ਦੀ ਲੀਵਿੰਗ ਕੰਡੀਸ਼ਨਸ ਵਿਚ ਸੁਧਾਰ ਹੋਇਆ ਹੈ।
ਸਰਵੇ ਵਿਚ ਸ਼ਾਮਲ 10,003 ਲੋਕਾਂ ਵਿਚੋਂ 60 ਫੀਸਦੀ ਸਨ ਜਦੋਂ ਕਿ 40 ਫੀਸਦੀ ਔਰਤਾਂ ਸਨ। ਇਹ ਲੋਕ 68 ਵੱਖ-ਵੱਖ ਕੰਮ ਕਰਦੇ ਹਨ। ਇਨ੍ਹਾਂ ਵਿਚੋਂ 64 ਫੀਸਦੀ ਗੈਰ-ਰਸੀ ਤੇ ਸੈਲਫ ਇੰਪਲਾਇਡ ਸਨ। 23 ਫੀਸਦੀ ਵਿਦਿਆਰਥੀ ਸਨ। IIM ਦੇ ਡਾਇਰੈਕਟਰ ਨੇ ਦੱਸਿਆ ਕਿ ਡਾਟਾ ਭਾਰਤ ਦੇ ਈਸਟ, ਵੈਸਟ, ਨਾਰਥ ਤੇ ਸਾਊਥ ਰਿਜਨਸ ਤੋਂ ਲਿਆ ਗਿਆ। ਸਾਰੇ ਖੇਤਰਾਂ ਤੋਂ ਲਗਭਗ 2500-2500 ਲੋਕਾਂ ਨਾਲ ਗੱਲਬਾਤ ਕੀਤੀ ਗਈ।
‘ਮਨ ਕੀ ਬਾਤ’ ਦੀ ਲੋਕਪ੍ਰਿਯਤਾ ਦੇ ਪਿੱਛੇ ਦੇ ਕਾਰਨਾਂ ਦੀ ਵੀ ਸਟੱਡੀ ਕੀਤੀ ਗਈ। ਇਸ ਵਿਚ ਪਤਾ ਲੱਗਾ ਕਿ ਮੋਦੀ ਨੂੰ ਲੋਕ ਪਾਵਰਫੁੱਲ ਤੇ ਫੈਸਲੇ ਲੈਣ ਵਾਲਾ ਨੇਤਾ ਮੰਨਦੇ ਹਨ ਜੋ ਦਰਸ਼ਕਾਂ ਦੇ ਨਾਲ ਭਾਵਨਾਤਮਕ ਜੁੜਾਓ ਸਥਾਪਤ ਕਰਨ ਲਈ ਬੋਲਦਾ ਹੈ। ਪੀਐੱਮ ਨੂੰ ਜਨਤਾ ਗਿਆਨੀ ਤੇ ਹਮਦਰਦੀਪੂਰਨ ਦ੍ਰਿਸ਼ਟੀਕੋਣ ਰੱਖਣ ਵਾਲਾ ਨੇਤਾ ਮੰਨਦੀ ਹੈ। ਲੋਕਾਂ ਨਾਲ ਸਿੱਧੇ ਜੁੜਾਅ ਤੇ ਗਾਇਡੈਂਸ ਦੇਣ ਕਾਰਨ ਵੀ ਲੋਕ ਇਸ ਪ੍ਰੋਗਰਾਮ ਨਾਲ ਜੁੜਾਅ ਮਹਿਸੂਸ ਕਰਦੇ ਹਨ।
ਇਹ ਵੀ ਪੜ੍ਹੋ : ਕੈਪਟਨ ਦਾ ਕਾਂਗਰਸ ‘ਤੇ ਨਿਸ਼ਾਨਾ, ‘ਕਈ ਵਾਰ ਚੁੱਕਿਆ ਫੌਜ ‘ਚ ਹਥਿਆਰਾਂ ਦੀ ਕਮੀ ਦਾ ਮੁੱਦਾ, ਪਰ ਕੋਈ ਸੁਣਦਾ ਨਹੀਂ ਸੀ’
ਸੀਈਓ ਦਿਵੇਦੀ ਨੇ ਦੱਸਿਆ ਕਿ 22 ਭਾਰਤੀ ਭਾਸ਼ਾਵਾਂ ਤੇ 29 ਬੋਲੀਆਂ ਤੋਂ ਇਲਾਵਾ ‘ਮਨ ਕੀ ਬਾਤ’ 11 ਵਿਦੇਸ਼ੀ ਭਾਸ਼ਾਵਾਂ ਵਿਚ ਬ੍ਰਾਡਕਾਸਟ ਕੀਤਾ ਜਾਂਦਾ ਹੈ। ਇਨ੍ਹਾਂ ਵਿਚ ਫ੍ਰੈਂਚ, ਚੀਨੀ, ਇੰਡੀਨੇਸ਼ੀਆ, ਤਿੱਬਤੀ, ਬਰਮੀ, ਬਲੂਚੀ, ਅਰਬੀ, ਪਸ਼ਤੂ, ਫਾਰਸੀ, ਦਾਰੀ ਤੇ ਸਵਾਹਿਲੀ ਸ਼ਾਮਲ ਹਨ। ਉੁਨ੍ਹਾਂ ਕਿਹਾ ਕਿ ਮਨ ਕੀ ਬਾਤ ਦਾ ਪ੍ਰਸਾਰਣ ਆਕਾਸ਼ਵਾਣੀ ਦੇ 500 ਤੋਂ ਵੱਧ ਪ੍ਰਸਾਰਣ ਕੇਂਦਰਾਂ ਵੱਲੋਂ ਕੀਤਾ ਜਾ ਰਿਹਾ ਹੈ PM ਦਾ ‘ਮਨ ਕੀ ਬਾਤ’ 3 ਅਕਤੂਬਰ 2014 ਨੂੰ ਸ਼ੁਰੂ ਹੋਇਆ ਸੀ ਤੇ ਹਰ ਮਹੀਨੇ ਦੇ ਆਖਰੀ ਐਤਵਾਰ ਨੂੰ ਸਵੇਰੇ 11 ਵਜੇ ਬ੍ਰਾਡਕਾਸਟ ਕੀਤਾ ਜਾਂਦਾ ਹੈ। 30 ਮਿੰਟ ਦਾ ਪ੍ਰੋਗਰਾਮ 30 ਅਪ੍ਰੈਲ 2023 ਨੂੰ 100 ਐਪੀਸੋਡ ਪੂਰੇ ਕਰ ਰਿਹਾ ਹੈ।
Post a Comment